ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ ਰਾਸ਼ਟਰੀ ਸਾਇੰਸ ਦਿਹਾੜਾ
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ ਰਾਸ਼ਟਰੀ ਸਾਇੰਸ ਦਿਹਾੜਾ
Publish Date: Fri, 27 Feb 2026 04:11 PM (IST)
Updated Date: Fri, 27 Feb 2026 04:16 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਸਾਇੰਸ ਵਿਭਾਗ ਵੱਲੋਂ “ਰਾਸ਼ਟਰੀ ਸਾਇੰਸ ਦਿਹਾੜਾ” ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਨੈਸ਼ਨਲ ਐਵਾਰਡੀ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦੀ ਸ਼ਿਰਕਤ ਕੀਤੀ। ਇਸ ਮੌਕੇ ਸੈਮੀਨਾਰ ਵਿਚ ਡੀਨ ਡਾ. ਅਮਿਤ ਟੁਟੇਜਾ, ਫੈਕਲਟੀ ਮੈਂਬਰ ਅਤੇ 150 ਤੋਂ ਵੱਧ ਵਿਦਿਆਰਥੀ ਹਾਜ਼ਰ ਹੋਏ। ਇਸ ਮੌਕੇ ਮੁੱਖ ਬੁਲਾਰੇ ਡਾ. ਸਿੰਘ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਦਾ ਸਾਡੇ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਹੈ। ਉਨ੍ਹਾਂ ਗੁਰਬਾਣੀ ਵਿਚ ਦਿੱਤੇ ਗਏ ਵਿਗਿਆਨਿਕ ਤੱਥਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਗੁਰੂਆਂ ਦੀ ਮਹਾਨਤਾ ਪ੍ਰਤੀ ਸਿਜਦਾ ਕਰਦੇ ਹੋਏ ਦੱਸਿਆ ਕਿ ਬਾਣੀ ਵਿਚ ਆਧੁਨਿਕ ਵਿਗਿਆਨ ਕਾਢਾਂ ਬਾਰੇ ਬਹੁਤ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਮੈਥ ਦਾ ਸਾਡੇ ਜੀਵਨ ਵਿਚ ਭੌਤਿਕ ਅਤੇ ਆਤਮਿਕ ਤੌਰ ‘ਤੇ ਬਹੁਤ ਮਹੱਤਵ ਹੈ। ਵਿਸ਼ੇਸ਼ਕਰ ਉਨ੍ਹਾਂ ਇਕ ਓਅੰਕਾਰ(ੴ) ਤੇ 108 ਦੇ ਫਲਸਫੇ ਦਾ ਮੂਲ ਦਰਸ਼ਨ ਵਿਦਿਆਰਥੀਆਂ ਨੂੰ ਸਮਝਾਇਆ। ਇਸ ਮੌਕੇ ਡਾ. ਟੁਟੇਜਾ ਨੇ ਡਾ. ਸੀਵੀ ਰਮਨ ਅਤੇ ਮੁੱਖ ਬੁਲਾਰੇ ਦੀ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।