ਨਗਰ ਕੌਂਸਲ ਰਾਮਾਂ ਦੇ ਸੀਵਰੇਜ ਲਈ 5 ਕਰੋੜ ਦਾ ਚੈੱਕ ਭੇਟ
ਨਗਰ ਕੌਂਸਲ ਰਾਮਾਂ ਦੇ ਸੀਵਰੇਜ ਲਈ 5 ਕਰੋੜ ਦਾ ਚੈੱਕ ਭੇਂਟ
Publish Date: Fri, 27 Feb 2026 04:09 PM (IST)
Updated Date: Fri, 27 Feb 2026 04:13 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਨਗਰ ਕੌਂਸਲ ਰਾਮਾਂ ਮੰਡੀ ਵਿਖੇ 23 ਕਰੋੜ ਰੁਪਏ ਦੀ ਲਾਗਤ ਨਾਲ ਪਾਏ ਜਾ ਰਹੇ ਸੀਵਰੇਜ ਲਈ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਡੀਜੀਐਮ., ਸੀਐਸਆਰ ਵਿਸ਼ਵਾ ਮੋਹਨ ਪ੍ਰਸਾਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੂੰ 5 ਕਰੋੜ ਦਾ ਚੈੱਕ ਸੌਂਪਿਆ। ਇਸ ਦੌਰਾਨ ਡੀਜੀਐਮ., ਸੀਐਸਆਰ ਵਿਸ਼ਵਾ ਮੋਹਨ ਪ੍ਰਸਾਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸੇ ਕੰਮ ਲਈ ਐਚਐਮਈਐਲ. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ 5 ਕਰੋੜ ਰੁਪਏ ਦੇ ਫੰਡ ਪਹਿਲਾਂ ਦਿੱਤੇ ਜਾ ਚੁੱਕੇ ਹਨ ਅਤੇ ਹੁਣ ਤਕ ਕੁੱਲ 10 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੇ ਦੱਸਿਆ ਕਿ ਐਚਐਮਈਐਲ. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਤੇ ਆਪਣੇ ਸੀਐਸਆਰ ਫੰਡ ਵਿਚ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਮਾਂ ਮੰਡੀ ਦੇ ਸੀਵਰੇਜ ਸਿਸਟਮ ਦਾ ਕੰਮ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਕਰਵਾਇਆ ਜਾ ਰਿਹਾ ਹੈ।