ਸੜਕ ਹਾਦਸਿਆਂ ’ਚ 4 ਜ਼ਖ਼ਮੀ
ਸੜਕ ਹਾਦਸਿਆਂ ’ਚ 4 ਜ਼ਖ਼ਮੀ
Publish Date: Fri, 27 Feb 2026 04:05 PM (IST)
Updated Date: Fri, 27 Feb 2026 04:10 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਸਥਾਨਕ ਸ਼ਹਿਰ ਵਿਚ ਵੱਖ ਵੱਖ ਸੜਕ ਹਾਦਸਿਆਂ ’ਚ 4 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਰੋਡ ’ਤੇ ਪੱਟਾ ਮਾਰਕਿਟ ਨੇੜੇ ਪੈਦਲ ਜਾ ਰਹੇ ਇਕ ਆਟੋ ਚਾਲਕ ਨੂੰ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਉਕਤ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ਸਮਾਜਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਦੀ ਪਛਾਣ ਸੋਨੂੰ ਕੁਮਾਰ ਵਾਸੀ ਬੀੜ ਬਸਤੀ ਵਜੋਂ ਹੋਈ। ਇਸੇ ਤਰ੍ਹਾਂ ਸੰਤਪੁਰਾ ਰੋਡ ’ਤੇ ਪਰਸਰਾਮ ਨਗਰ ਓਵਰਬ੍ਰਿਜ ’ਤੇ ਐਕਟਿਵਾ ਸਵਾਰਾਂ ਦਾ ਅਚਾਨਕ ਸਤੁੰਲਨ ਵਿਗੜ ਗਿਆ ਅਤੇ ਡਿਵਾਇਡਰ ਨਾਲ ਟਕਰਾ ਗਏ। ਹਾਦਸੇ ਵਿਚ ਦੋਵੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਮਾਜਸੇਵੀ ਸੰਸਥਾ ਨੌਜਵਾਲ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਮਹੇਸ਼ ਕੁਮਾਰ ਅਤੇ ਕੌਸ਼ਲ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ। ਇਸੇ ਤਰ੍ਹਾਂ ਫੌਜੀ ਚੌਂਕ ਨੇੜੇ ਕਾਰ ਦੀ ਟੱਕਰ ਨਾਲ ਐਕਟਿਵਾ ਚਾਲਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਸੂਚਨਾ ਮਿਲਣ ’ਤੇ ਸਮਾਜਸੇਵੀ ਸੰਸਥਾ ਨੌਜਵਾਲ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ, ਸਕਸ਼ਮ ਮਹੇਸ਼ਵਰੀ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਬਾਬੂ ਰਾਣੀ ਵਾਸੀ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ।