ਗੱਲੇ ’ਚੋਂ 32 ਹਜ਼ਾਰ ਚੋਰੀ ਕਰਨ ਵਾਲੇ ਨਾਮਜ਼ਦ
ਗੱਲੇ ’ਚੋਂ 32 ਹਜ਼ਾਰ ਚੋਰੀ ਕਰਨ ਵਾਲੇ ਨਾਮਜਦ
Publish Date: Fri, 27 Feb 2026 03:50 PM (IST)
Updated Date: Fri, 27 Feb 2026 03:52 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਇਕ ਕਰਿਆਨਾ ਸਟੋਰ ਤੋਂ ਹਜ਼ਾਰਾਂ ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਕੁਝ ਵਿਅਕਤੀ ਦੁਕਾਨਦਾਰ ਦਾ ਧਿਆਨ ਭਟਕਾ ਕੇ ਗੱਲੇ ਵਿਚੋਂ ਹਜ਼ਾਰਾਂ ਰੁਪਏ ਚੋਰੀ ਕਰ ਰਹੇ ਸਨ। ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਰਾਮ ਜੀ ਦਾਸ ਵਾਸੀ ਦਾਣਾ ਮੰਡੀ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਹ ਕਰਿਆਨਾ ਸਟੋਰ ਦਾ ਕੰਮ ਕਰਦਾ ਹੈ ਪੀੜਤ ਨੇ ਦੱਸਿਆ ਕਿ ਇਸ ਦੌਰਾਨ ਸ਼ਿਵਾ, ਅਰੁਨ ਅਤੇ ਸ਼ਿਵਾ ਦੀ ਪਤਨੀ ਵਾਸੀਆਨ ਧੋਬੀਆਨਾ ਬਸਤੀ ਉਸ ਦੀ ਦੁਕਾਨ ’ਤੇ ਆਏ ਅਤੇ ਉਸਦਾ ਧਿਆਨ ਭੜਕਾ ਕਿ ਉਸ ਦੀ ਦੁਕਾਨ ਦੇ ਗੱਲੇ ਵਿਚੋਂ 32 ਹਜ਼ਾਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਤਿੰਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।