ਘਰ ’ਚੋਂ ਗਹਿਣੇ ਚੋਰੀ, ਗੁਰੂ ਕੁਲ ਰੋਡ ਤੋਂ ਮੋਟਰਸਾਈਕਲ ਚੋਰੀ
ਮੌੜ ਮੰਡੀ ਦੇ ਘਰ ਵਿੱਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ, ਗੁਰੂ ਕੁਲ ਰੋਡ ਤੋਂ ਮੋਟਰਸਾਈਕਲ ਚੋਰੀ
Publish Date: Thu, 26 Feb 2026 05:01 PM (IST)
Updated Date: Thu, 26 Feb 2026 05:04 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਣਪਛਾਤੇ ਚੋਰਾਂ ਨੇ ਜਿੱਥੇ ਮੌੜ ਮੰਡੀ ਦੇ ਘਰ ਵਿੱਚੋਂ ਹਜ਼ਾਰਾਂ ਰੁਪਏ ਨਕਦ ਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ, ਉੱਥੇ ਹੀ ਸ਼ਹਿਰ ਦੇ ਗੁਰੂ ਕੋਲ ਰੋਡ ਤੋਂ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਮੌੜ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਮੇਸਵਰ ਮੁਨੀ ਅਨੰਦ ਸਾਗਰ ਮੌੜ ਮੰਡੀ ਨੇ ਦੱਸਿਆ ਕਿ ਉਸ ਦੇ ਭਰਾ ਦੇ ਘਰੋਂ ਅਣਪਛਾਤੇ ਚੋਰ ਸੋਨੇ ਚਾਂਦੀ ਦੇ ਗਹਿਣੇ, ਚਾਂਦੀ ਦੇ ਭਾਂਡੇ ਦੋ ਐੱਲਈਡੀ, ਇਕ ਲੈਪਟਾਪ ਅਤੇ 55 ਹਜ਼ਾਰ ਰੁਪਏ ਨਕਦ ਚੋਰੀ ਕਰ ਕੇ ਲੈ ਗਏ। ਥਾਣਾ ਮੌੜ ਮੰਡੀ ਦੇ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਸੋਮਨਾਥ ਵਾਸੀ ਸੁਰਖਪੀਰ ਰੋਡ ਬਠਿੰਡਾ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ 03 ਏਐੱਲ 9821 ਨੂੰ ਗੁਰੂ ਕੋਲ ਰੋਡ ’ਤੇ ਖੜ੍ਹਾ ਕੀਤਾ ਸੀ, ਜਿਸ ਨੂੰ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ। ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।