ਕੋਠਾਗੁਰੂ ਦੀਆਂ ਖਿਡਾਰਨਾਂ ਨੇ 11 ਮੈਡਲ ਜਿੱਤੇ
ਕੋਠਾਗੁਰੂ ਦੀਆਂ ਖਿਡਾਰਨਾਂ ਨੇ 11 ਮੈਡਲ ਜਿੱਤੇ
Publish Date: Thu, 26 Feb 2026 04:49 PM (IST)
Updated Date: Thu, 26 Feb 2026 04:52 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ (ਲੜਕੀਆਂ) ਕੋਠਾਗੁਰੂ ਦੀਆਂ ਖਿਡਾਰਨਾਂ ਨੇ 2 ਗੋਲਡ, 4 ਸਿਲਵਰ ਅਤੇ 5 ਬਰਾਊਨਜ਼ ਮੈਡਲ ਪ੍ਰਾਪਤ ਕਰ ਕੇ ਓਵਰਆਲ ਦੂਜਾ ਸਥਾਨ ਹਾਸਲ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਅਮਨਜੀਤ ਕੌਰ ਅਤੇ ਕੋਚ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਭਾਈ ਰੂਪਾ ਵਿਚ ਹੋਏ ਮੁਕਾਬਲੇ ਵਿਚ 8 ਬਾਕਸਿੰਗ ਅਕਾਡਮੀਆਂ ਨੇ ਹਿੱਸਾ ਲਿਆ। ਇਸ ਵਿਚ ਪੀਐੱਮ ਸ਼੍ਰੀ ਸਰਕਾਰੀ ਸਕੂਲ ਲੜਕੀਆਂ ਕੋਠਾਗੁਰੂ ਨੇ 2 ਗੋਲਡ, 4 ਸਿਲਵਰ, 5 ਬਰਾਊਨਜ਼ ਮੈਡਲ ਪ੍ਰਾਪਤ ਕਰਕੇ ਓਵਰਆਲ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਪ੍ਰਾਪਤੀ ਲਈ ਪ੍ਰਿੰਸੀਪਲ ਅਮਨਜੀਤ ਕੌਰ ਨੇ ਕੋਚ ਨਿਰਮਲ ਸਿੰਘ, ਸਮੂਹ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਰ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਨਾ ਦਿੱਤੀ। ਇਸ ਸਮੇਂ ਅਧਿਆਪਕਾਂ ਪਿੰਕੀ ਰਾਣੀ, ਇੰਦਰਜੀਤ ਕੌਰ, ਗੀਤਾ ਛਾਬੜਾ, ਮਨਜਿੰਦਰ ਕੌਰ, ਅਨੂਪਰੀਤ ਕੌਰ, ਗੁਰਵਿੰਦਰ ਕੌਰ, ਵੀਰਪਾਲ ਕੌਰ, ਅਵਨੀਤ ਕੌਰ, ਛਿੰਦਰਪਾਲ ਕੌਰ, ਰੀਟਾ ਰਾਣੀ, ਵਿੱਕਾ ਕੁਮਾਰ, ਨਵਜੋਤ ਕੌਰ, ਪਰਮਿੰਦਰ ਕੌਰ, ਪਨਿੰਦਰਜੀਤ ਸਿੰਘ, ਅਮਨਦੀਪ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।