ਦੋ ਰੋਜ਼ਾ ਪੁਸਤਕ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ
ਦੋ ਰੋਜ਼ਾ ਪੁਸਤਕ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ
Publish Date: Thu, 26 Feb 2026 04:43 PM (IST)
Updated Date: Thu, 26 Feb 2026 04:46 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਪੁਸਤਕ ਮੇਲਾ ਟੀਮ ਅਤੇ ਪੁਸਤਕ ਪ੍ਰੇਮੀਆਂ ਦੇ ਸਮੂਹ, ਰਾਮਪੁਰਾ ਫੂਲ ਵੱਲੋਂ ਸਥਾਨਕ ਪੁੱਡਾ ਗਰਾਊਂਡ ਵਿਖੇ ਦੋ ਰੋਜ਼ਾ ਪੁਸਤਕ ਮੇਲੇ ਕਰਵਾਇਆ ਗਿਆ। ਜਿਸ ਵਿਚ ਕਵਿਤਾ ਅਤੇ ਸਮਾਜਿਕ ਬੁਰਾਈਆਂ ’ਤੇ ਨਾਟਕ, ਕਵੀਸ਼ਰੀਆਂ, ਗੀਤ ਸੰਗੀਤ ਕਰਵਾਏ ਗਏ। ਮੇਲੇ ਵਿਚ ਪ੍ਰਦਰਸ਼ਿਤ ਭਾਰਤ ਅਤੇ ਵਿਦੇਸ਼ਾਂ ਦੇ ਪ੍ਰਸਿੱਧ ਲੇਖਕਾਂ, ਲੇਖਕਾਂ ਅਤੇ ਕਵੀਆਂ ਦੀਆਂ ਕਿਤਾਬਾਂ ਨੇ ਵੱਡੀ ਗਿਣਤੀ ਵਿਚ ਪੁਸਤਕ ਪ੍ਰੇਮੀਆਂ ਨੂੰ ਆਕਰਸ਼ਿਤ ਕੀਤਾ ਅਤੇ ਪੇਂਟਿੰਗ ਅਤੇ ਫ਼ੋਟੋ ਪ੍ਰਦਰਸ਼ਨੀਆਂ ਵੀ ਮੇਲੇ ਖਿੱਚ ਦਾ ਕੇਂਦਰ ਕਹੀਆਂ। ਐੱਸਡੀਐੱਮ ਗੁਰਕਿਰਨਦੀਪ ਸਿੰਘ ਨੇ ਮੇਲੇ ਦੇ ਪਹਿਲੇ ਦਿਨ ਦਾ ਉਦਘਾਟਨ ਕੀਤਾ। ਫਤਿਹ ਗਰੁੱਪ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ, ਅਸ਼ਵਨੀ ਸਰਾਫ਼ ਅਤੇ ਪਬਲਿਕ ਲਾਇਬ੍ਰੇਰੀ, ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਸ਼ਿਵ ਬਾਂਸਲ ਵਿਸ਼ੇਸ਼ ਮਹਿਮਾਨ ਸਨ।
ਮੇਲੇ ਦੇ ਪ੍ਰਬੰਧਕ ਵਰਿੰਦਰ ਟਿਵਾਣਾ, ਸੁਖਰਾਜ ਮੰਡੀ ਕਲਾਂ ਹਰਪ੍ਰੀਤ ਸ਼ਰਮਾ ਹੈਪੀ ਤੇ ਵਰੁਣ ਦੁੱਗਲ ਨੇ ਮੇਲੇ ਦੀਆਂ ਸਰਗਰਮੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਾਬਕਾ ਪ੍ਰੋਫੈਸਰ ਅਤੇ ਪ੍ਰਸਿੱਧ ਲੇਖਕ ਡਾ. ਚਮਨ ਲਾਲ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਆਪਣੀਆਂ ਕਿਤਾਬਾਂ ਦਾ ਹਵਾਲਾ ਦਿੱਤਾ। ਵੱਖ-ਵੱਖ ਸੈਸ਼ਨਾਂ ਦੌਰਾਨ ਸਕੂਲੀ ਬੱਚਿਆਂ ਵੱਲੋਂ ਕਵੀ ਦਰਬਾਰ ਹਿੱਸਾ ਲਿਆ ਗਿਆ। ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ, ਲੋਕ ਮੰਚ ਮੰਡੀ ਮੁੱਲਾਂਪੁਰ ਦੇ ਨਾਟਕ ਪਰਿੰਦੇ ਭਟਕ ਗਏ, ਰਾਹਾਂ ਵਿਚ ਅਗਿੰਆਰ ਬੜੇ ਪੇਸ਼ ਕੀਤਾ ਗਿਆ। ਮੇਲੇ ਦੇ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਬਲਦੇਵ ਸਿੰਘ ਸੜਕ ਨਾਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਸਮੇਂ ਵਿਚ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ।