ਮਾਤਾ ਮਲਕੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਖ਼ੂਨਦਾਨ ਕੈਂਪ ਲਾਇਆ
ਮਾਤਾ ਮਲਕੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ ਲਾਇਆ
Publish Date: Thu, 26 Feb 2026 04:33 PM (IST)
Updated Date: Thu, 26 Feb 2026 04:34 PM (IST)

ਰਾਮਾਂ ਮੰਡੀ : ਪਿੰਡ ਸੇਖੂ ਵਿਚ ਮਾਤਾ ਸਵ. ਮਲਕੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਪੁੱਤਰ ਗੁਰਚਰਨ ਸਿੰਘ ਪੱਪੂ ਅਤੇ ਪੋਤਰੇ ਨਰਿੰਦਰ ਸਿੰਘ (ਕੈਨੇਡਾ) ਵੱਲੋਂ ਮਾਤਾ ਦੀ ਪਵਿੱਤਰ ਯਾਦ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਸਮੁੱਚਾ ਪ੍ਰਬੰਧ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਕੀਤਾ ਗਿਆ। ਇਸ ਮੌਕੇ ਅਤੁੱਲਿਆ ਬਲੱਡ ਬੈਂਕ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ 30 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੇਤਰ ਦੇ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਵੱਡੀ ਗਿਣਤੀ ਵਿਚ ਖ਼ੂਨਦਾਨ ਕਰ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਕੈਂਪ ਦੌਰਾਨ ਡਾ. ਕਿਰਨ ਸਾਰਵਾਨ ਵੱਲੋਂ 280 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਕੌਸ਼ਲ, ਡਾ. ਗੁਰਪਿਆਰ ਸਿੰਘ ਕੋਟਸ਼ਮੀਰ, ਡਾ. ਗੁਰਮੀਤ ਸਿੰਘ ਕੋਟਸ਼ਮੀਰ, ਸਾਬਕਾ ਪੰਚ ਗੁਰਮੇਲ ਸਿੰਘ ਕੋਟਸ਼ਮੀਰ ਸਮੇਤ ਹੋਰ ਮਾਣਯੋਗ ਹਸਤੀਆਂ ਹਾਜ਼ਰ ਸਨ। ਧਾਰਮਿਕ ਮਾਹੌਲ ਵਿਚ ਕੀਰਤਨੀਏ ਬਾਬਾ ਗੁਰਜੰਟ ਸਿੰਘ ਰੋੜੀ ਵਾਲੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਸੇਖੂ ਤੋਂ ਸੁਖਦੇਵ ਸਿੰਘ, ਲਾਭ ਸਿੰਘ, ਗੁਰਜੰਟ ਸਿੰਘ, ਬਲਰਾਮ ਸਿੰਘ, ਗੁਰਵਿੰਦਰ ਸਿੰਘ, ਰਮਨਦੀਪ ਸਿੰਘ, ਗੱਗੂ, ਕ੍ਰਿਸ਼ਨ ਸਿੰਘ, ਜਗਦੀਪ ਸਿੰਘ, ਗੁਰਚੇਤ ਸਿੰਘ ਸਾਬਕਾ ਸਰਪੰਚ, ਅਮਨਦੀਪ ਸਿੰਘ ਸਾਬਕਾ ਚੇਅਰਮੈਨ, ਹਰਜੀਤ ਸਿੰਘ, ਪ੍ਰਧਾਨ ਧਰਮਿੰਦਰ ਸਿੰਘ, ਲਵਦੀਪ ਸਿੰਘ ਬਠਿੰਡਾ, ਡਾ. ਸੁਰਜੀਤ ਸਿੰਘ ਚੱਠਾ, ਕਾਲਾ ਪ੍ਰਧਾਨ ਕੋਠਾ ਗੁਰੂ, ਸਮਾਜ ਸੇਵੀ ਪ੍ਰਿੰਸ ਸ਼ੇਖੂ ਅਤੇ ਸਮੂਹ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ।