ਆਟੋਨੋਮਸ ਕਾਲਜ ਦਾ ਬੀਕਾਮ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ
ਆਟੋਨੋਮਸ ਕਾਲਜ ਦਾ ਬੀਕਾਮ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 26 Feb 2026 04:29 PM (IST)
Updated Date: Thu, 26 Feb 2026 04:31 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਜੋ ਕਿ ਇਕ ਆਟੋਨੋਮਸ ਕਾਲਜ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਕੰਮ ਕਰ ਰਿਹਾ ਹੈ। ਕਾਲਜ ਵੱਲੋਂ ਦਸੰਬਰ 2025 ਵਿਚ ਕਰਵਾਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜਿਆਂ ਨੂੰ 30 ਜਨਵਰੀ 2026 ਤੋਂ ਲੜੀਵਾਰ ਐਲਾਨਿਆ ਜਾ ਰਿਹਾ ਹੈ। ਇਸ ਤਹਿਤ ਹੀ ਬੀਕਾਮ ਭਾਗ ਦੂਜਾ ਸਮੈਸਟਰ ਤੀਜਾ ਦਾ ਨਤੀਜਾ 4 ਫਰਵਰੀ 2026 ਨੂੰ ਐਲਾਨਿਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਜੀ ਕਾਮਰਸ ਵਿਭਾਗ ਦਾ ਨਤੀਜਾ 100 ਫ਼ੀਸਦੀ ਰਿਹਾ। ਬੀਕਾਮ-2 ਦੀਆਂ 142 ਵਿਦਿਆਰਥਣਾਂ ’ਚੋਂ 76 ਲੜਕੀਆਂ ਨੇ 7 ਤੋਂ ਵੱਧ ਐੱਸਜੀਪੀਏ ਅੰਕ ਪ੍ਰਾਪਤ ਕੀਤੇ। ਜਿਸ ’ਚ ਯਸ਼ਿਕਾ ਨੇ 9.30 ਐੱਸਜੀਪੀਏ ਨਾਲ ਪਹਿਲਾ, ਵੈਸ਼ਾਲੀ ਸ਼ਰਮਾ ਨੇ 9.00 ਨਾਲ ਦੂਜਾ ਅਤੇ ਪੁਨੀਤ ਕੌਰ ਨੇ 8.96 ਐੱਸਜੀਪੀਏ ਨਾਲ ਤੀਸਰਾ ਸਥਾਨ ਹਾਸਲ ਕੀਤਾ।