ਦੁਰਗਾ ਮੰਦਰ ’ਚ ਕੀਤਾ ਸੁੰਦਰ ਕਾਂਡ ਦਾ ਪਾਠ
ਦੁਰਗਾ ਮੰਦਰ ਵਿਚ ਸੁੰਦਰ ਕਾਂਡ ਦਾ ਪਾਠ ਕੀਤਾ
Publish Date: Wed, 25 Feb 2026 06:41 PM (IST)
Updated Date: Thu, 26 Feb 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ, ਦੁਰਗਾ ਮੰਦਰ, ਗਨੇਸ਼ ਨਗਰ, ਬਠਿੰਡਾ ਵਿਖੇ ਸ੍ਰੀ ਸਨਾਤਨ ਮੰਚ ਨੇ ਪ੍ਰੇਮ ਲਤਾ ਦੀ ਮੰਡਲੀ ਦੇ ਸਹਿਯੋਗ ਨਾਲ ਸੁੰਦਰ ਕਾਂਡ ਦਾ ਪਾਠ ਕੀਤਾ। ਇਸ ਮੌਕੇ ਭਜਨ ਗਾਏ ਗਏ ਤੇ ਸੰਕੀਰਤਨ ਵੀ ਕੀਤਾ। ਪ੍ਰੇਮ ਲਤਾ ਨੇ ਜਾਤ-ਪਾਤ, ਮ੍ਹਜਬ, ਪੰਥ ਤੇ ਫਿਰਕੇ ਤੋਂ ਉੱਪਰ ਉੱਠ ਕੇ ਮਿਲ-ਜੁਲ ਕੇ ਰਹਿਣ ਦਾ ਸੁਨੇਹਾ ਦਿੱਤਾ। ਅਸ਼ੋਕ ਮਿੱਤਲ ਨੇ ਧਰਮ ਵਿਚ ਸਹਿਣਸ਼ੀਲਤਾ ਤੇ ਖਿਮਾ ਕਰਨ ਦੇ ਗੁਣਾਂ ਨੂੰ ਅਪਣੇ ਜੀਵਨ ’ਚ ਅਪਣਾਉਣ ਦੀ ਗੱਲ ਕੀਤੀ ਤੇ ਭਗਵਾਨ ਕ੍ਰਿਸ਼ਨ ਦੇ ਉਪਦੇਸ਼ ਅਨੁਸਾਰ ਫਲ ਦੀ ਇੱਛਾ ਨਾ ਰੱਖਦੇ ਹੋਏ ਅਪਣਾ-ਅਪਣਾ ਕਰਮ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰੇਮ ਲਤਾ ਦਾ ਸ਼੍ਰੀ ਸਨਾਤਨ ਮੰਚ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਤੇ ਹਰਿਆਵਲ ਦਾ ਪ੍ਰਤੀਕ ਇਕ ਪੌਦਾ ਦੇ ਕੇ ਅਸ਼ੋਕ ਮਾਲਵਾ, ਰਮੇਸ਼ ਗੁਪਤਾ ਤੇ ਵੀਨਾ ਰਾਣੀ ਨੇ ਸਨਮਾਨਿਤ ਕੀਤਾ। ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਆਸ਼ਾ ਰਾਣੀ, ਰੇਖਾ ਰਾਣੀ, ਲੀਲਾਵਤੀ, ਸੱਤਿਆ ਰਾਣੀ, ਸ਼ਸ਼ੀ ਬਾਲਾ, ਵਿਜੈ ਰਾਣੀ, ਪ੍ਰੇਮ ਰਾਣੀ, ਮਹੇਸ਼ ਰਾਣੀ, ਸਿਵਾਣੀ ਸਿੰਗਲਾ, ਅਸ਼ੋਕ ਮਾਲਵਾ, ਰਮੇਸ਼ ਗੁਪਤਾ, ਵੀਨਾ ਰਾਣੀ ਤੇ ਅਸੋਕ ਮਿੱਤਲ ਦਾ ਵਿਸ਼ੇਸ ਯੋਗਦਾਨ ਰਿਹਾ।