ਬਰਨਾਲਾ ਵਿਖੇ ਕਾਂਗਰਸ ਦੀ ਰੈਲੀ ਹੋਵੇਗੀ ਇਤਿਹਾਸਿਕ : ਪਥਰਾਲਾ
ਬਰਨਾਲਾ ਰੈਲੀ ਵਿਚ ਕਾਂਗਰਸ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ: ਪਥਰਾਲਾ
Publish Date: Wed, 25 Feb 2026 05:47 PM (IST)
Updated Date: Thu, 26 Feb 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਰਾਹੁਲ ਗਾਂਧੀ ਵੱਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾਣ ਵਾਲੀ ਰੈਲੀ ਵਿਚ ਹਲਕਾ ਬਠਿੰਡਾ ਦਿਹਾਤੀ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਹ ਗੱਲ ਬਠਿੰਡਾ ਦਿਹਾਤੀ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਸਾਬਕਾ ਸਰਪੰਚ ਪਥਰਾਲਾ ਵੱਲੋਂ ਆਖੀ ਗਈ। ਉਨ੍ਹਾਂ ਕਿਹਾ ਕਿ ਮਨਰੇਗਾ ਰੁਜ਼ਗਾਰ ਬਚਾਓ ਸੰਗਰਾਮ ’ਚ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਸੰਸਦ ਤੋਂ ਸੜਕ ਤੱਕ ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਹੋਰਨਾ ਪਾਰਟੀਆ ਦਾ ਮਜ਼ਦੂਰ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਹੋਰ ਤਿੱਖਾ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਵਿਖੇ ਮਨਰੇਗਾ ਬਚਾਓ ਸੰਗਰਾਮ ਮਹਾਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਲਈ ਸੀਨੀਅਰ ਕਾਂਗਰਸੀ ਆਗੂ ਕਿਰਨਜੀਤ ਸਿੰਘ ਗਹਿਰੀ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੀ ਪ੍ਰਧਾਨਗੀ ਹੇਠ ਵਿਸੇਸ਼ ਮੀਟਿੰਗ ਵਿਚ ਬੋਹੜ ਸਿੰਘ ਘਾਰੂ, ਮੀਤ ਚੇਅਰਮੈਨ ਤਰਸੇਮ ਅਟਵਾਲ ਫਿਰੋਜ਼ਪੁਰ, ਬਲਦੇਵ ਸਿੰਘ ਪੰਚ ਜਰਨਲ ਸਕੱਤਰ ਬਠਿੰਡਾ, ਮਿੱਠੂ ਸਿੰਘ ਸਰਪੰਚ, ਮਹਿੰਦਰ ਸਿੰਘ ਕੌਰੇਆਣਾ, ਗੁਰਦਾਸ ਸਿੰਘ ਹਰਰਾਏਪੁਰ, ਹਰਦੇਵ ਸਿੰਘ ਬੁਰਜ ਡੱਲਾ, ਮੋਦਨ ਸਿੰਘ ਪੰਚ, ਮੰਦਰ ਸਿੰਘ, ਛਿੰਦਰ ਸਿੰਘ ਫੌਜੀ, ਗੁਰਦੀਪ ਸਿੰਘ ਸਿਵੀਆ, ਜਸਵਿੰਦਰ ਸਿੰਘ ਐਨ ਐਫ ਐਲ, ਰਾਜਾ ਸਿੰਘ ਸਿਵੀਆ, ਬਲਵੀਰ ਸਿੰਘ, ਗੁਰਜੰਟ ਸਿੰਘ, ਪਾਲ ਸਿੰਘ, ਪ੍ਰਕਾਸ਼ ਸਿੰਘ ਤਿਉਣਾ, ਗੁਰਜੀਤ ਸਿੰਘ, ਬਲਦੇਵ ਸਿੰਘ ਮੌਜੀ, ਗੁਰਤੇਜ ਸਿੰਘ ਬਲੂਆਣਾ, ਜਗਤਾਰ ਸਿੰਘ ਸਰਪੰਚ ਪਥਰਾਲਾ, ਜਰਨੈਲ ਸਿੰਘ, ਜੰਗੀਰ ਸਿੰਘ, ਲਵਪ੍ਰੀਤ ਸਿੰਘ ਹੁਸਨਰ, ਸਤਨਾਮ ਸਿੰਘ, ਲਾਲ ਚੰਦ ਸ਼ਰਮਾ ਅਤੇ ਹੋਰ ਆਗੂਆ ਨੇ ਮੀਟਿੰਗ ਵਿੱਚ ਭਾਗ ਲਿਆ। ਰਾਹੁਲ ਗਾਂਧੀ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਜਿੰਮੇਵਾਰੀਆ ਲਗਾਈਆ ਗਈਆਂ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਬਿਨਾਂ ਹੋਰ ਕੋਈ ਪਾਰਟੀ ਮਜ਼ਦੂਰ ਵਰਗ ਦੀ ਅਵਾਜ਼ ਨਹੀਂ ਉਠਾ ਰਹੀ, ਜਦੋਂ ਕਿ ਕਾਂਗਰਸ ਪਾਰਟੀ ਸੰਸਦ ਤੋ ਸੜਕ ਤਕ ਅੰਦੋਲਨ ਚਲਾ ਰਹੀ ਹੈ ਅਤੇ ਮਜ਼ਦੂਰ ਵਰਗ ਦੇ ਹਿਤਾਂ ਨੂੰ ਬਚਾਉਣ ਲਈ ਹਰ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਬਰਨਾਲਾ ਮਹਾਂਰੈਲੀ ਇਤਿਹਾਸਕ ਸਾਬਿਤ ਹੋਵੇਗੀ।