- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅੰਤਰ ਕਾਲਜ ਯੁਵਕ ਮੇਲਾ 2026 ਕਰਵਾਇਆ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਤਰ ਕਾਲਜ ਯੁਵਕ ਮੇਲਾ–2026 ਆਦੇਸ਼ ਯੂਨੀਵਰਸਿਟੀ ਬਠਿੰਡਾ ਵਿਖੇ ਕਰਵਾਇਆ ਗਿਆ, ਜਿਸ ਵਿਚ 55 ਕਾਲਜਾਂ ਦੇ 600 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਕੁਇਜ਼, ਦਸਤਾਰ ਸਜਾਉਣ, ਪੋਸਟਰ ਮੇਕਿੰਗ, ਪੈਰਾ ਰਚਨਾ, ਕਲੇਅ ਮਾਡਲਿੰਗ, ਅੱਖਰਕਾਰੀ ਮੁਕਾਬਲੇ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਦੁਆਰਾ ਹੋਈ। ਇਸ ਮੌਕੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਚਾਂਸਲਰ ਡਾ. ਹਰਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਕਰਨਲ ਜਗਦੇਵ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਡਾ. ਵਰੁਣ ਮਲਹੋਤਰਾ ਰਜਿਸਟਰਾਰ,ਆਦੇਸ਼ ਯੂਨੀਵਰਸਿਟੀ, ਡਾ. ਅਮਨੀਸ਼ ਸਿੰਘ ਡੀਨ ਸਟੂਡੈਂਟ ਵੈਲਫੇਅਰ, ਡਾ.ਸਤਨਾਮ ਸਿੰਘ ਕੋਆਰਡੀਨੇਟਰ ਯੂਥ ਅਫੈਅਰਜ਼ ਆਦੇਸ਼ ਯੂਨੀਵਰਸਿਟੀ, ਡਾ.ਅਮਨਦੀਪ ਕੌਰ, ਕੋਆਰਡੀਨੇਟਰ ਸਟੂਡੈਂਟ ਵੈਲਫੇਅਰ, ਡਾ. ਰਾਜੀਵ ਮਹਾਜਨ, ਡੀਨ ਅਕੈਡਮਿਕ ਅਫੈਅਰਜ਼, ਡਾ. ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ ਐਚਆਰਡੀ, ਸ਼ਿਵਰਾਜ ਸਿੰਘ ਸਟੇਟ ਸਕੱਤਰ ਪੰਜਾਬ, .ਬਲਵੰਤ ਸਿੰਘ ਜ਼ੋਨਲ ਸਪ੍ਰਸਤ, ਰਣਜੀਤ ਸਿੰਘ ਜ਼ੋਨਲ ਪ੍ਰਧਾਨ, ਗੁਰਚਰਨ ਸਿੰਘ ਜ਼ੋਨਲ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਸ ਦੌਰਾਨ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਨੈਤਿਕ ਇਮਤਿਹਾਨ ਕਾਲਜ 2026 ਵਿਚ ਮੈਰਿਟ ਆਉਣ ਵਾਲੇ 60 ਵਿਦਿਆਰਥੀਆ ਨੂੰ ਨਕਦ ਇਨਾਮਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਮੁਕਾਬਲਿਆਂ ਦੇ ਪ੍ਰਾਪਤ ਹੋਏ ਨਤੀਜਿਆਂ ਅਨੁਸਾਰ ਕਵਿਤਾ ਮੁਕਾਬਲੇ ਵਿਚ ਹਰਪ੍ਰੀਤ ਕੌਰ ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜ਼ੂਕੇਸ਼ਨ ਬਾਦਲ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ, ਸੰਤ ਬਾਬਾ ਭਾਗ ਸਿੰਘ ਮੈਮੋ. ਗਰਲਜ਼ ਕਾਲਜ, ਸੁਖਾਨੰਦ ਨੇ ਦੂਸਰਾ ਅਤੇ ਕੋਮਲਪ੍ਰੀਤ ਕੌਰ ਬਾਬਾ ਫਰੀਦ ਕਾਲਜ਼ ਆਫ਼ ਐਜ਼ੂਕੇਸ਼ਨ ਦਿਉਣ ਨੇ ਤੀਸਰਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲੇ ਵਿਚ ਸਰਕਾਰੀ ਬ੍ਰਜਿੰਦਰਾ ਕਾਲਜ਼ ਫਰੀਦਕੋਟ ਦੀ ਟੀਮ ਨੇ ਪਹਿਲਾ ਸਥਾਨ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਦੂਸਰਾ ਅਤੇ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਕਲੇਅ ਮਾਡਲਿੰਗ ਮੁਕਾਬਲੇ ਵਿਚ ਰਣਦੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਪਹਿਲਾ ਸਥਾਨ, ਪਰਨੀਤ ਕੌਰ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਨੇ ਦੂਸਰਾ ਸਥਾਨ ਤੇ ਤਨੀਸ਼ਾ ਜੇ.ਡੀ.ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਭੂਮਿਕਾ, ਐਸਐਸਡੀ ਗਰਲ਼ਜ ਕਾਲਜ ਬਠਿੰਡਾ ਨੇ ਪਹਿਲਾ ਸਥਾਨ, ਕਰਨਦੀਪ ਕੌਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਦੂਸਰਾ, ਸੋਨੀ ਐਸਐਸਡੀ ਗਰਲਜ਼ ਕਾਲਜ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਸਜਾਉਣ ਮੁਕਾਬਲਾ ਲੜਕੀਆਂ ਵਿਚ ਕਰਮਜੀਤ ਕੌਰ ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਨੇ ਪਹਿਲਾ, ਪਰਮਿੰਦਰ ਕੌਰ, ਪੰਜਾਬੀ ਯੂਨੀ. ਰਿਜ਼ਨਲ ਸੈਂਟਰ ਬਠਿੰਡਾ ਨੇ ਦੂਸਰਾ ਅਤੇ ਹਰਦੀਪ ਕੌਰ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਸਜਾਉਣ ਮੁਕਾਬਲਾ ਲੜਕੇ ਵਿਚ ਹਰਮਨ ਸਿੰਘ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਪਹਿਲਾ ਸਥਾਨ, ਸੁਖਬੀਰ ਸਿੰਘ ਅਤੇ ਇੰਦਰਜੀਤ ਸਿੰਘ, ਡੀਐੱਮ ਕਾਲਜ ਮੋਗਾ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਰੰਗੋਲੀ ਮੁਕਾਬਲੇ ਵਿਚ ਸਿਮਰਨ, ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੈਂਟ ਗਿੱਦੜਬਾਹਾ ਨੇ ਪਹਿਲਾ, ਕਮਲਦੀਪ ਕੌਰ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਦੂਸਰਾ ਅਤੇ ਨੂਰਦੀਪ ਕੌਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਪੈਰ੍ਹਾ ਲਿਖਣ ਮੁਕਾਬਲੇ ਵਿਚ ਜਗਸੀਰ ਸਿੰਘ,ਯੂਨੀਵਰਸਿਟੀ ਕਾਲਜ, ਜੈਤੋਂ ਨੇ ਪਹਿਲਾ ਸਥਾਨ, ਗੁਰਮਨਦੀਪ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਨੇ ਦੂਸਰਾ ਅਤੇ ਸੁਰਜੀਤ ਸਿੰਘ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੀਸਰਾ ਸਥਾਨ ਹਾਸਲ ਕੀਤਾ। ਅੱਖਰਕਾਰੀ ਮੁਕਾਬਲੇ ਵਿਚ ਤਰਸੇਮ ਸਿੰਘ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਪਹਿਲਾ ਸਥਾਨ, ਰਾਜਵੀਰ ਕੌਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਦੂਸਰਾ ਅਤੇ ਗੁਰਪ੍ਰੀਤ ਕੌਰ ਦਸ਼ਮੇਸ਼ ਖਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਤ ਵਿਚ ਜੇਤੂ ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ੍ਹ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੰਜਾਬੀ ਵਿਰਾਸਤ ਗੁਰਮੁਖੀ ਪ੍ਰਦਰਸ਼ਨੀ, ਸਾਹਿਤ ਪ੍ਰਦਰਸ਼ਨੀ ਅਤੇ ਸੈਲਫੀ਼ ਪੁਅਇੰਟ ਪ੍ਰਦਰਸ਼ਨੀ ਵੀ ਲਗਾਈ ਗਈ।