ਪਿੰਡ ਕੋਟਫੱਤਾ ਵਿਖੇ ਸਜਾਈ ਸ਼ੋਭਾ ਯਾਤਰਾ
ਪਿੰਡ ਕੋਟਫੱਤਾ ਵਿਖੇ ਸੋਭਾ ਯਾਤਰਾ ਕੱਢੀ
Publish Date: Wed, 25 Feb 2026 04:35 PM (IST)
Updated Date: Thu, 26 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਕੋਟਫੱਤਾ ਵਿਖੇ ਮਹੰਤ ਬਾਬਾ ਅਮਰਦਾਸ ਜੀ ਮਹਾਰਾਜ (ਬਾਹਰਲੇ ਡੇਰੇ ਵਾਲੇ) ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਧਾਰਮਿਕ ਰਸਮਾਂ ਅਤੇ ਅਰਦਾਸ ਨਾਲ ਕੀਤਾ ਗਿਆ।ਯਾਤਰਾ ਦੀ ਸ਼ੁਰੂਆਤ ਮੌਕੇ ਸੰਦੀਪ ਸਿੰਘ, ਮੀਤ ਪ੍ਰਧਾਨ ਨਗਰ ਕੌਂਸਲ, ਅਤੇ ਇਕਬਾਲ ਸਿੰਘ ਦੇ ਪਰਿਵਾਰ ਵੱਲੋਂ ਜੋਤ ਜਗਾ ਕੇ ਆਰਤੀ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕੇ ਦੀਸੰਗਤ ਨੇ ਹਾਜ਼ਰੀ ਭਰੀ। ਸ਼੍ਰੀ ਸ਼੍ਰੀ 108 ਸਿੱਧੂ ਬਾਬਾ ਵਸਾਊ ਦਾਸ ਖੜਵੇਸਰੀ ਮਹਾਰਾਜ ਤੇ ਸਿੱਧ ਬਾਬਾ ਮਾਨ ਦਾਸ ਮਹਾਰਾਜ ਵੱਲੋਂ ਯਾਤਰਾ ਨੂੰ ਰਵਾਨਾ ਕੀਤਾ ਗਿਆ। ਸੰਤ ਮਹਾਪੁਰਖਾਂ ਨੇ ਸੰਗਤਾਂ ਨੂੰ ਧਾਰਮਿਕ ਮਾਰਗ ‘ਤੇ ਚੱਲਣ ਅਤੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸ਼ੋਭਾ ਯਾਤਰਾ ਦੌਰਾਨ ਭਜਨ-ਕੀਰਤਨ ਕੀਤਾ ਗਿਆ। ਰਥ ਯਾਤਰਾ ਦੇ ਨਾਲ ਔਰਤ ਸ਼ਰਧਾਲੂਆਂ ਵੱਲੋਂ ਕਲਸ਼ ਯਾਤਰਾ ਵੀ ਕੱਢੀ ਗਈ। ਬੈਂਡ ਵਾਜਿਆਂ ਨੇ ਯਾਤਰਾ ਦੀ ਰੌਣਕ ਵਧਾਈ ਅਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਯਾਤਰਾ ਦੇ ਸਮੂਹ ਪ੍ਰਬੰਧ ਕੀਤੇ ਗਏ ਤੇ ਸੰਗਤਾ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ।