ਸੁਸਾਇਟੀ ਦੇ ਮੈਂਬਰਾਂ ਨੇ ਦਾਨ ਕੀਤਾ 4 ਯੂਨਿਟ ਖੂਨ
ਸੁਸਾਇਟੀ ਨੇ 4 ਯੂਨਿਟ ਖੂਨਦਾਨ ਕੀਤਾ
Publish Date: Wed, 25 Feb 2026 04:21 PM (IST)
Updated Date: Thu, 26 Feb 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਵਿਚ ਦਾਖਲ ਥੈਲੇਸੀਮੀਆ ਤੋਂ ਪੀੜਤ ਮਰੀਜ਼ਾਂ ਲਈ 4 ਯੂਨਿਟ ਖੂਨਦਾਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੱਤੀ ਕਿ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਮਰੀਜ਼ਾਂ ਲਈ 4 ਯੂਨਿਟ ਐਮਰਜੈਂਸੀ ਬਲੱਡ ਦੀ ਬਹੁਤ ਜਰੂਰਤ ਸੀ। ਸੂਚਨਾ ਮਿਲਦੇ ਹੀ ਸੁਸਾਇਟੀ ਦੇ ਮੈਂਬਰ ਗੁਰਸਰਨ ਸਿੰਘ ਏ ਪਾਜ਼ੇਟਿਵ, ਗੁਰਪ੍ਰੇਮਪ੍ਰੀਤ ਸਿੰਘ ਬੀ ਪਾਜ਼ੇਟਿਵ, ਤ੍ਰਿਪਦਿੰਦਰ ਸਿੰਘ ਓ ਪਾਜ਼ੇਟਿਵ, ਪਰਮਜੀਤ ਸਿੰਘ ਏ ਪਾਜ਼ੇਟਿਵ ਦੁਆਰਾ ਬਲੱਡ ਸੈਂਟਰ ਵਿਚ ਪਹੁੰਚ ਕੇ ਮਰੀਜਾਂ ਲਈ ਐਮਰਜੈਸੀ ਖੂਨਦਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਮੈਂਬਰ ਤਰਸੇਮ ਸਿੰਘ ਵੀ ਮੌਜੂਦ ਸਨ।