ਟੈਲੀ ਮਾਨਸ ਐੱਪ ਸਬੰਧੀ ਹੋਈ ਜਾਗਰੂਕਤਾ ਮੀਟਿੰਗ
ਟੈਲੀ ਮਾਨਸ ਐਪ ਸਬੰਧੀ ਜਾਗਰੂਕਤਾ ਮੀਟਿੰਗ ਹੋਈ
Publish Date: Tue, 24 Feb 2026 06:50 PM (IST)
Updated Date: Wed, 25 Feb 2026 04:10 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਟੈਲੀ ਮਾਨਸ ਸੇਵਾ ਬਾਰੇ ਅੱਜ ਦਫ਼ਤਰ ਸਿਵਲ ਸਰਜਨ ਬਠਿੰਡਾ ਦੇ ਮੀਟਿੰਗ ਹਾਲ ਵਿਚ ਸੀਐਚਓਜ਼ ਲਈ ਜਾਗਰੂਕਤਾ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਲੀ ਮਾਨਸ ਸੇਵਾ ਦੇ ਅਧੀਨ ਮਾਨਸਿਕ ਤਣਾਅ, ਡਿਪ੍ਰੈਸ਼ਨ, ਚਿੰਤਾ ਅਤੇ ਹੋਰ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਟੋਲ-ਫ੍ਰੀ ਨੰਬਰ 14416 ਜਾਂ 1-800-891-4416 ‘ਤੇ ਕਾਲ ਕਰਕੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ ਤੇ ਮੁਫ਼ਤ ਸਲਾਹ ਲੈ ਸਕਦੇ ਹਨ। ਇਸ ਸੇਵਾ ਨੂੰ ਮੋਬਾਈਲ ਐਪ ਰਾਹੀਂ ਵੀ ਉਪਲੱਬਧ ਕਰਵਾਇਆ ਗਿਆ ਹੈ। ਸਿਵਲ ਸਰਜਨ ਨੇ ਸੀਐਚਓਜ਼ ਨੂੰ ਆਦੇਸ਼ ਦਿੱਤਾ ਕਿ ਪਿੰਡਾਂ ਅਤੇ ਸਿਹਤ ਕੇਂਦਰਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਇਸ ਸੇਵਾ ਬਾਰੇ ਜਾਣੂ ਕਰਵਾਉਣ ਅਤੇ ਜ਼ਰੂਰਤਮੰਦ ਲੋਕਾਂ ਨੂੰ ਇਸ ਨਾਲ ਜੋੜਨ ਵਿੱਚ ਸਹਾਇਤਾ ਕਰਨ। ਮੀਟਿੰਗ ਦੌਰਾਨ ਸੀਐਚਓਜ਼ ਨੂੰ ਐਪ ਦੀ ਵਰਤੋਂ, ਮਰੀਜ਼ਾਂ ਨੂੰ ਰੈਫਰ ਕਰਨ ਦੀ ਪ੍ਰਕਿਰਿਆ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦੇ ਮੁੱਖ ਲੱਛਣਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।