ਡੀਏਵੀ ਕ੍ਰਿਕਟ ਕੱਪ ਸੀਜ਼ਨ ਦਾ ਆਗਾਜ਼
ਡੀਏਵੀ ਕ੍ਰਿਕਟ ਕੱਪ ਸੀਜ਼ਨ ਚੌਥੇ ਦਾ ਆਗਾਜ਼
Publish Date: Tue, 24 Feb 2026 05:26 PM (IST)
Updated Date: Wed, 25 Feb 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਵਿਖੇ ਸਰੀਰਕ ਸਿੱਖਿਆ ਵਿਭਾਗ ਨੇ ਭਾਗੀਦਾਰ ਟੀਮਾਂ ਦੇ ਨਾਲ ਸਾਲਾਨਾ, ਡੀਏਵੀ ਕ੍ਰਿਕਟ ਕੱਪ ਸੀਜ਼ਨ ਚੌਥੇ ਦਾ ਆਗਾਜ਼ ਕੀਤਾ। ਇਨ੍ਹਾਂ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਜ਼, ਡੀਏਵੀ ਫੀਨਿਕਸ, ਡੀਏਵੀ ਟਾਈਟਨਸ, ਡੀਏਵੀ ਹੰਟਰਸ ਤੇ ਡੀਏਵੀ ਰੌਇਲ ਵਿਚਕਾਰ ਕ੍ਰਿਕਟ ਮੈਚ ਖੇਡੇ ਜਾਣਗੇ। ਪਹਿਲਾ ਕ੍ਰਿਕਟ ਮੈਚ ਡੀਏਵੀ ਵਾਰੀਅਰਜ਼ ਅਤੇ ਡੀਏਵੀ ਟਾਈਟਨਸ ਵਿਚਕਾਰ ਖੇਡਿਆ ਗਿਆ। ਡੀਏਵੀ ਵਾਰੀਅਰਜ਼ ਨੇ 13.2 ਓਵਰਾਂ ਵਿਚ 131 ਦੌੜਾਂ ਬਣਾਈਆਂ ਅਤੇ ਆਲ ਆਊਟ ਹੋ ਗਏ। ਬੱਲੇਬਾਜ ਰਾਜੂ ਨੇ 20 ਗੇਂਦਾਂ ਵਿੱਚ 26 ਰਨ ਬਣਾਏ ਤੇ ਗੁਣਤਾਸ ਨੇ 9 ਗੇਂਦਾਂ ਵਿੱਚ 23 ਰਨ ਬਣਾਏ। ਰਸ਼ਪ੍ਰੀਤ ਨੇ 4 ਬੱਲੇਬਾਜ਼ ਆਊਟ ਕੀਤੇ। ਡੀਏਵੀ ਟਾਈਟਨਸ ਨੇ 10.2 ਓਵਰਾਂ ਵਿੱਚ ਚਾਰ ਖਿਡਾਰੀਆਂ ਪਿੱਛੇ 132 ਰਨ ਬਣਾ ਕੇ ਇਹ ਮੈਚ ਜਿੱਤਿਆ।ਸੁਖ ਸਿੱਧੂ ਨੇ 29 ਗੇਂਦਾਂ ਵਿੱਚ 79 ਦੌੜਾਂ ਬਣਾਈਆਂ ਅਤੇ ਰਸ਼ਪ੍ਰੀਤ ਨੇ 19 ਗੇਂਦਾਂ ਵਿੱਚ 41 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ। ਰਸ਼ਪ੍ਰੀਤ ਨੂੰ ਸ਼ਾਨਦਾਰ ਪ੍ਰਦਰਸ਼ਨ ਬਦਲੇ ਮੈਨ ਆਫ ਦ ਮੈਚ ਐਵਾਰਡ ਨਾਲ ਸਨਮਾਨਿਤ ਕੀਤਾ।