‘ਸੀਨੀਅਰ ਪ੍ਰੋਫੈਸ਼ਨਲਜ਼ ਇਨ ਫਸਟ ਏਡ’ ਤਿੰਨ ਦਿਨਾਂ ਸਰਟੀਫਿਕੇਸ਼ਨ ਕੋਰਸ ਸ਼ੁਰੂ
‘ਸੀਨੀਅਰ ਪ੍ਰੋਫੈਸ਼ਨਲਜ਼ ਇਨ ਫਸਟ ਏਡ’ ਤਿੰਨ ਦਿਨਾਂ ਸਰਟੀਫਿਕੇਸ਼ਨ ਕੋਰਸ ਸ਼ੁਰੂ
Publish Date: Tue, 24 Feb 2026 04:45 PM (IST)
Updated Date: Wed, 25 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਡ (ਐਨਐਫਐਲ), ਬਠਿੰਡਾ ਯੂਨਿਟ ਨੇ ਇੰਡੀਅਨ ਰੈੱਡ ਕਰਾਸ ਸੁਸਾਇਟੀ (ਆਈਆਰਸੀਐਸ) ਅਤੇ ਸੇਂਟ ਜੌਨ ਐਂਬੂਲੈਂਸ (ਇੰਡੀਆ) ਦੇ ਸਹਿਯੋਗ ਨਾਲ ਅੱਜ ਯੂਨਿਟ ਅਹਾਤੇ ਵਿਚ ‘ਸੀਨੀਅਰ ਪ੍ਰੋਫੈਸ਼ਨਲਜ਼ ਇਨ ਫਸਟ ਏਡ’ ‘ਤੇ ਤਿੰਨ ਦਿਨਾਂ ਸਰਟੀਫਿਕੇਸ਼ਨ ਕੋਰਸ ਦੀ ਸ਼ੁਰੂਆਤ ਕੀਤੀ। ਉਦਘਾਟਨ ਸਮਾਰੋਹ ਐਨਐਫਐਲ ਯੂਨਿਟ ਮੁਖੀ ਟੀਕੇ ਬੱਤਰਾ ਦੀ ਪ੍ਰਧਾਨਗੀ ਹੇਠ ਸੀਨੀਅਰ ਐੱਨਐੱਫਐੱਲ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ। ਕੋਰਸ ਵਿਚ ਐੱਨਐੱਫਐੱਲ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਕੋਰਸ ਵਿਚ ਮਾਹਰ ਟ੍ਰੇਨਰ ਨਰੇਸ਼ ਪਠਾਨੀਆ ਨੇ ਹਿੱਸਾ ਲਿਆ, ਜਿਨ੍ਹਾਂ ਕੋਲ ਇੰਡੀਅਨ ਰੈੱਡ ਕਰਾਸ ਅਤੇ ਸੇਂਟ ਜੌਨ ਐਂਬੂਲੈਂਸ ਅਧੀਨ ਫਸਟ ਏਡ ਸਿਖਲਾਈ ਵਿਚ 30 ਸਾਲ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਬਠਿੰਡਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਨਾਗਰਿਕਾਂ ਨੂੰ ਸਿਖਲਾਈ ਦਿੱਤੀ ਹੈ। ਇਸ ਕੋਰਸ ਵਿਚ ਸੀਪੀਆਰ, ਜ਼ਖ਼ਮ ਪ੍ਰਬੰਧਨ, ਫ੍ਰੈਕਚਰ ਪ੍ਰਬੰਧਨ ਅਤੇ ਐਮਰਜੈਂਸੀ ਪ੍ਰਤੀਕਿਰਿਆ ਪ੍ਰੋਟੋਕੋਲ ਵਰਗੇ ਮੁੱਖ ਵਿਸ਼ੇ ਸ਼ਾਮਲ ਹਨ। ਕੋਰਸ ਪੂਰਾ ਕਰਨ ‘ਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਮਿਲੇਗਾ।