35 ਗਰਭਵਤੀਆਂ ਨੂੰ ਵੰਡੀ ਪੌਸ਼ਟਿਕ ਖੁਰਾਕ
ਸ਼੍ਰੀ ਰਾਮ ਹੈਲਥ ਸੁਸਾਇਟੀ ਵੱਲੋਂ 35 ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਖੁਰਾਕ ਵੰਡੀ
Publish Date: Tue, 24 Feb 2026 04:42 PM (IST)
Updated Date: Wed, 25 Feb 2026 04:01 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੀ ਰਾਮ ਹੈਲਥ ਸੁਸਾਇਟੀ ਰਜਿਸਟਰਡ ਵੱਲੋਂ 35 ਜ਼ਰੂਰਤਮੰਦ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਖੁਰਾਕ ਵੰਡੀ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗੁਰੂ ਕਾਂਸੀ ਕਾਲਜ ਦੀ ਡੀਨ ਨਰਿੰਦਰ ਕੌਰ ਸ਼ਾਮਲ ਹੋਏ । ਮੁੱਖ ਮਹਿਮਾਨ ਨੇ ਸੁਸਾਇਟੀ ਦੇ ਮਿਸ਼ਨ “ਮਾਂ ਅਤੇ ਬੱਚੇ ਨੂੰ ਤੰਦਰੁਸਤ ਬਣਾਉਣਾ ਅਤੇ ਕੂਪੋਸ਼ਣ ਨੂੰ ਖਤਮ ਕਰਨਾ” ਦੀ ਸਰਾਹਨਾ ਕਰਦਿਆਂ ਭਰੋਸਾ ਦਿੱਤਾ ਕਿ ਉਹ ਅੱਗੇ ਵੀ ਇਸ ਮਿਸ਼ਨ ਵਿਚ ਸਹਿਯੋਗ ਦੇਣਗੇ। ਡਾਆਰ. ਮਹੇਸ਼ਵਰੀ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਉਤਮ ਆਹਾਰ ਹੈ ਤੇ ਲਗਾਤਾਰ ਦੁੱਧ ਪਿਲਾਉਣ ਨਾਲ ਮਾਂ ਅਤੇ ਬੱਚਾ ਦੋਵੇਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਸੁਸਾਇਟੀ ਦੇ ਸਕੱਤਰ ਓਮੇਧ ਜੈਨ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਚਾਨਣ ਪਾਇਆ ਤੇ ਗਰਭ ਅਵਸਥਾ ਤੋਂ ਬਾਅਦ ਮਹਿਲਾਵਾਂ ਲਈ ਸਹੀ ਖੁਰਾਕ ਦੀ ਲੋੜ ਉਤੇ ਜ਼ੋਰ ਦਿੱਤਾ। ਇਸ ਮੌਕੇ ਸ਼੍ਰੀ ਰਾਮ ਸ਼ਰਨਮ ਆਸ਼ਰਮ ਦੇ ਪ੍ਰਧਾਨ ਇੰਦਰਜੀਤ ਗੁਪਤਾ ਸਮੇਤ ਬਾਲਕਿਸ਼ਨ ਗੋਇਲ, ਸੁਭਾਸ਼ ਗੋਇਲ, ਰਣਧੀਰ ਯਾਦਵ, ਟਿੰਕੂ ਰਤਨ, ਪ੍ਰੇਮ ਕੁਮਾਰ, ਓਮ ਪੰਕਜ, ਅੰਗਰੇਜ਼ ਸਿੰਘ ਅਤੇ ਸਿਕੰਦਰ ਸਿੰਘ ਆਦਿ ਹਾਜ਼ਰ ਸਨ।