ਤਿੰਨ ਮੈਡਲ ਜੇਤੂ ਤੇਜ ਕੁਮਾਰ ਨੂੰ ਕੀਤਾ ਸਨਮਾਨਿਤ
ਤਿੰਨ ਮੈਡਲ ਜੇਤੂ ਤੇਜ ਕੁਮਾਰ ਨੂੰ ਕੀਤਾ ਸਨਮਾਨਿਤ
Publish Date: Tue, 24 Feb 2026 04:36 PM (IST)
Updated Date: Wed, 25 Feb 2026 04:01 AM (IST)

ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ : ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵੱਲੋਂ ਪੰਜਾਬ ਸਟੇਟ ਪੈਰਾ ਅਥਲੈਟਿਕ ਚੈਂਪੀਅਨਸ਼ਿਪ 2025- 26 ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਜੈਵਲਿਨ ਥਰੋ, ਸ਼ੋਰਟ ਪੁੱਟ, ਡਿਸਕਸ ਥਰੋ, ਲੰਬੀ ਛਾਲ ,ਉੱਚੀ ਛਾਲ, ਦੋੜਾਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1600 ਮੀਟਰ ਆਦਿ ਵਿਚ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿਚ ਮਹਿਮਾ ਸਰਜਾ ਦੇ ਤੇਜ਼ ਕੁਮਾਰ ਸੇਵਾ ਮੁਕਤ ਸੀਨੀਅਰ ਸਹਾਇਕ ਆਈਟੀਆਈ ਬਠਿੰਡਾ ਨੇ ਤਿੰਨ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਤੇਜ ਕੁਮਾਰ ਨੇ ਗੋਲੇ ਵਿਚ ਦੂਜਾ ਸਥਾਨ, ਜੈਵਲਿੰਗ ਥਰੋ ਵਿਚ ਦੂਜਾ ਸਥਾਨ, ਡਿਸਕਸ ਵਿਚ ਤੀਜਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਮੈਡਲ ਜਿੱਤਣ ਦੀ ਖੁਸ਼ੀ ਵਿਚ ਜ਼ਿਲ੍ਹਾ ਭਲਾਈ ਅਫਸਰ ਅਰਸ਼ਦੀਪ ਕੌਰ ਨੇ ਤੇਜ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਸ਼ਮਿੰਦਰ ਸਿੰਘ ਢਿੱਲੋ ਪੀਪੀਐੱਸ, ਗਗਨਦੀਪ ਸਿੰਘ ਕੋਚ, ਸੂਬਾ ਸਿੰਘ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਸਿਮਰਜੀਤ ਕੌਰ ਅਤੇ ਹੋਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਤੇਜ਼ ਕੁਮਾਰ ਦੇ ਮੈਡਲ ਪਾ ਕੇ ਵਧਾਈ ਦਿੱਤੀ। ਤੇਜ਼ ਕੁਮਾਰ ਨੇ ਆਪਣੇ ਕੋਚ ਗਗਨਦੀਪ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ।