ਇੰਸਟੀਚਿਊਸ਼ਨਜ਼ ਵਿਖੇ ਮਨਾਇਆ ਕੌਮਾਂਤਰੀ ਮਾਤ-ਭਾਸ਼ਾ ਦਿਵਸ
ਫਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ
Publish Date: Mon, 23 Feb 2026 06:45 PM (IST)
Updated Date: Tue, 24 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਫਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਸਿੱਖਿਆਤਮਕ ਸਰਗਰਮੀਆਂ ਤੇ ਮੁਕਾਬਲਿਆਂ ਵਿਚ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ, ਬਠਿੰਡਾ ਦੇ ਪ੍ਰੋਫੈਸਰ ਡਾ. ਰਾਜਿੰਦਰ ਸਿੰਘ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਮਾਂ-ਬੋਲੀ ਲਈ ਹੋਏ ਸੰਘਰਸ਼ ਦੀ ਯਾਦ ਵਜੋਂ ਵਿਸ਼ਵ ਭਰ ਵਿੱਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਹਰ ਕੌਮ ਨੂੰ ਆਪਣੀ ਬੋਲੀ ਤੇ ਵਿਲੱਖਣ ਪਛਾਣ ਨੂੰ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕਰਦਾ ਹੈ।
ਸੰਸਥਾ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਸਵਾਗਤੀ ਸੰਬੋਧਨ ਵਿੱਚ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਮਾਂ-ਬੋਲੀ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਜਿਹੜੀਆਂ ਕੌਮਾਂ ਆਪਣੀ ਬੋਲੀ ਦਾ ਸਤਿਕਾਰ ਨਹੀਂ ਕਰਦੀਆਂ, ਉਹ ਅੰਤ ਵਿੱਚ ਲੁੱਪਤ ਹੋ ਜਾਂਦੀਆਂ ਹਨ। ਭਾਸ਼ਣ ਮੁਕਾਬਲੇ ’ਚ ਪਹਿਲਾ ਸਥਾਨ: ਹਰਮਨਦੀਪ ਕੌਰ (ਬੀਏ ਭਾਗ ਦੂਜਾ), ਦੂਜਾ ਸਥਾਨ: ਸੁਮਨਦੀਪ ਕੌਰ (ਡੀ.ਐੱਲ.ਐੱਡ.), ਤੀਜਾ ਸਥਾਨ: ਉਪਦੀਪ ਕੌਰ (ਗਿਆਰ੍ਹਵੀਂ ਆਰਟਸ) ਨੇ ਪ੍ਰਾਪਤ ਕੀਤਾ। ਕਾਵਿ ਉਚਾਰਨ ਮੁਕਾਬਲੇ ’ਚ ਪਹਿਲਾ ਸਥਾਨ : ਅਰਸ਼ਜੋਤ ਕੌਰ (ਬੀ.ਏ. ਭਾਗ ਤੀਜਾ), ਦੂਜਾ ਸਥਾਨ: ਜਸਕਰਨ ਸਿੰਘ (ਗਿਆਰ੍ਹਵੀਂ ਆਰਟਸ), ਤੀਜਾ ਸਥਾਨ: ਹਰਸਿਮਰਨ ਕੌਰ (ਗਿਆਰ੍ਹਵੀਂ ਆਰਟਸ) ਨੇ ਪ੍ਰਾਪਤ ਕੀਤਾ।
ਪੋਸਟਰ ਮੇਕਿੰਗ ਮੁਕਾਬਲੇ ’ਚ ਪਹਿਲਾ ਸਥਾਨ: ਆਸ਼ੂ ਰਾਣੀ (ਐਮ.ਏ. ਪੰਜਾਬੀ ਭਾਗ ਦੂਜਾ), ਦੂਜਾ ਸਥਾਨ: ਸੁਖਪ੍ਰੀਤ ਕੌਰ (ਡੀ.ਐੱਲ.ਐੱਡ.), ਤੀਜਾ ਸਥਾਨ: ਮਨਦੀਪ ਕੌਰ (ਐੱਮਏ. ਪੰਜਾਬੀ ਭਾਗ ਦੂਜਾ) ਨੇ ਹਾਸਲ ਕੀਤਾ। ਸੁੰਦਰ ਲਿਖਾਈ ਮੁਕਾਬਲੇ ’ਚ ਪਹਿਲਾ ਸਥਾਨ: ਅੰਮ੍ਰਿਤਪਾਲ ਕੌਰ (ਬੀ.ਏ. ਭਾਗ ਪਹਿਲਾ), ਦੂਜਾ ਸਥਾਨ: ਸੁਖਪ੍ਰੀਤ ਕੌਰ (ਡੀਐੱਲਐੱਡ), ਤੀਜਾ ਸਥਾਨ: ਜਸਕਰਨ ਸਿੰਘ (ਗਿਆਰ੍ਹਵੀਂ ਆਰਟਸ) ਨੇ ਪ੍ਰਾਪਤ ਕੀਤਾ। ਇਸ ਮੌਕੇ ਐਮਡੀ ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ, ਪ੍ਰਿੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸੈਲਜ਼ਾ ਕੁਮਾਰੀ, ਪ੍ਰੋ. ਲਵਪ੍ਰੀਤ ਸਿੰਘ, ਪ੍ਰੋ. ਹਰਜੀਤ ਕੌਰ, ਪ੍ਰੋ. ਰੋਬਿਨ ਮੰਗਲਾ, ਪ੍ਰੋ. ਸੰਦੀਪ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਕੁਲਦੀਪ ਸਿੰਘ ਸਮੇਤ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।