ਸ਼ਾਮ ਬੱਸ ਸੇਵਾ ਸੰਮਤੀ ਵੱਲੋਂ 164ਵੀ ਬੱਸ ਰਵਾਨਾ
ਸ਼੍ਰੀ ਸ਼ਾਮ ਬੱਸ ਸੇਵਾ ਸੰਮਤੀ (ਰਜਿ.) ਵੱਲੋਂ 164ਵੀ ਬੱਸ ਰਵਾਨਾ
Publish Date: Mon, 23 Feb 2026 05:52 PM (IST)
Updated Date: Tue, 24 Feb 2026 04:07 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸ਼੍ਰੀ ਸ਼ਾਮ ਬੱਸ ਸੇਵਾ ਸੰਮਤੀ (ਰਜਿ.) ਵੱਲੋਂ ਮੰਡੀ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸਾਲਾਸਰ ਬਾਲਾਜੀ ਧਾਰਮ ਅਤੇ ਖਾਟੂ ਸ਼ਾਮ ਮੰਦਰ ਦੇ ਦਰਸ਼ਨਾਂ ਲਈ 164ਵੀਂ ਡੀਲਕਸ ਬੱਸ ਸ਼ਾਨੋ-ਸ਼ੌਕਤ ਅਤੇ ਭਗਤੀ ਭਾਵ ਨਾਲ ਰਵਾਨਾ ਕੀਤਾ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ। ਬੱਸ ਡਰਾਈਵਰ ਵੱਲੋਂ ਨਾਰੀਅਲ ਭੰਨਕੇ ਸ਼ੁਭ ਸ਼ਗਨ ਕੀਤਾ ਗਿਆ। ਇਸ ਮੌਕੇ ‘ਤੇ ਸ਼੍ਰੀ ਦੁਰਗਾ ਮੰਦਰ ਦੇ ਪੁਜਾਰੀ ਗੋਰਾ ਲਾਲ ਭਾਰਗਵ ਵੱਲੋਂ ਵਿਧੀਵਤ ਪੂਜਾ ਅਰਚਨਾ ਕਰਵਾਈ ਗਈ ਅਤੇ ਸੰਗਤ ਨੂੰ ਅਸ਼ੀਰਵਾਦ ਦਿੱਤਾ ਗਿਆ। ਬਾਲਾ ਜੀ ਮਹਾਰਾਜ ਅਤੇ ਖਾਟੂ ਸ਼ਿਆਮ ਜੀ ਦੇ ਗੂੰਜਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ। ਇਸ ਸਮਾਗਮ ਦੌਰਾਨ ਸੰਸਥਾ ਦੇ ਸੇਵਾਦਾਰ ਰਾਕੇਸ਼ ਕੁਮਾਰ, ਪ੍ਰਿੰਸ ਧੂੜੀਆ, ਮੰਗਾ ਆਈਡਿਆ, ਜਸ਼ਨ ਜੱਗਾ, ਰਮਨ ਗੋਇਲ, ਪ੍ਰੇਮਾ ਅਰੋੜਾ, ਰਮੇਸ਼ ਬਾਂਸਲ, ਦੀਪਾ, ਰੋਬਿਨ ਵਕੀਲ, ਦੀਪੂ ਜੱਗਾ ਅਤੇ ਜਤਿੰਦਰ ਮਿੱਤਲ ਸਮੇਤ ਹੋਰ ਸੇਵਾਦਾਰ ਹਾਜ਼ਰ ਰਹੇ। ਸੇਵਾਦਾਰਾਂ ਨੇ ਯਾਤਰੀਆਂ ਲਈ ਵਧੀਆ ਪ੍ਰਬੰਧ ਕੀਤੇ ਤੇ ਸਾਰਿਆਂ ਨੂੰ ਸੁਖਮਈ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।