ਕੁੱਟਮਾਰ ਦੇ ਦੋਸ਼ ’ਚ 17 ਜਣਿਆਂ ਖ਼ਿਲਾਫ਼ ਕੇਸ ਦਰਜ
ਕੁੱਟਮਾਰ ਦੇ ਦੋਸ਼ ਹੇਠ 17 ਵਿਅਕਤੀਆਂ ਖਿਲਾਫ ਕੇਸ ਦਰਜ
Publish Date: Mon, 23 Feb 2026 05:50 PM (IST)
Updated Date: Tue, 24 Feb 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 17 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਅਰਮਾਨਦੀਪ ਸਿੰਘ ਵਾਸੀ ਗਾਂਧੀ ਨਗਰ ਰਾਮਪੁਰਾ ਮੰਡੀ ਨੇ ਦੱਸਿਆ ਕਿ ਉਹ ਆਪਣੇ ਘਰੋਂ ਦੁਕਾਨ ’ਤੇ ਸੌਦਾ ਲੈਣ ਜਾ ਰਿਹਾ ਸੀ। ਦੁਕਾਨ ਤੋਂ ਸੌਦਾ ਲੈ ਕੇ ਉਹ ਵਾਪਸ ਘਰ ਨੂੰ ਜਾ ਰਿਹਾ ਸੀ ਕਿ ਪਿੱਛੇ ਤੋਂ ਲਲਕਾਰਿਆਂ ਦੀ ਆਵਾਜ਼ ਆਈ ਕਿ ਅਰਮਾਨਦੀਪ ਸਿੰਘ ਹੈ। ਇਸ ਨੂੰ ਫੜ ਲਓ ਇਹ ਗੱਟੂ ਦੀ ਮਦਦ ਕਰਦਾ ਹੈ। ਇਸ ਦੌਰਾਨ ਹੀ ਮੁਲਜ਼ਮਾਂ ਨੇ ਮੇਰੇ ਉੱਪਰ ਖੰਡੇ ਨਾਲ ਵਾਰ ਕਰ ਦਿੱਤਾ ਤੇ ਮੈਂ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੰਡਾਸੇ ਤੇ ਬੇਸਬਾਲ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਢੋਲਾ, ਗੈਬੀ, ਜਸ਼ਨ, ਭਾਰਤ, ਗੁੱਲੀ ਵਾਸੀ ਰਾਮਪੁਰਾ ਮੰਡੀ, ਕਾਲੂ, ਪੀਤਾ ਵਾਸੀ ਪਿੰਡ ਫੂਲ ਤੇ 10 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।