44ਵਾਂ ਖੇਡ ਸਮਾਗਮ ਉਤਸ਼ਾਹ ਨਾਲ ਮੁਕੰਮਲ
44ਵਾਂ ਸਲਾਨਾ ਖੇਡ ਸਮਾਗਮ ਉਤਸ਼ਾਹ ਨਾਲ ਸੰਪੰਨ
Publish Date: Mon, 23 Feb 2026 05:49 PM (IST)
Updated Date: Tue, 24 Feb 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੀ ਸਨਾਤਨ ਧਰਮ ਗਰੁੱਪ ਆਫ਼ ਗਰਲਜ਼ ਕਾਲਜਿਜ਼ ਵੱਲੋਂ 44ਵਾਂ ਸਲਾਨਾ ਖੇਡ ਸਮਾਗਮ ਬੜੇ ਉਤਸ਼ਾਹ ਨਾਲ ਕਰਵਾਇਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਅਵਨੀਤ ਕੌਰ ਸਿੱਧੂ (ਏਆਈਜੀ ਕਾਊਂਟਰ ਇੰਟੈਲੀਜੈਂਸ, ਪੰਜਾਬ) ਨੇ ਸ਼ਿਰਕਤ ਕਰਕੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਵਿਸ਼ੇਸ਼ ਮਹਿਮਾਨਾਂ ਵਿਚ ਮਮਤਾ ਸੇਠੀ (ਡੀਈਓ. ਸੈਕੰਡਰੀ, ਬਠਿੰਡਾ) ਅਤੇ ਸ. ਬਰਿੰਦਰ ਸਿੰਘ (ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਧਿਕਾਰੀ) ਹਾਜ਼ਰ ਰਹੇ, ਜਦਕਿ ਗੈਸਟ ਆਫ਼ ਆਨਰ ਵਜੋਂ ਐਡਵੋਕੇਟ ਅਭੇ ਸਿੰਗਲਾ (ਪ੍ਰਧਾਨ, ਐੱਸਐੱਸਡੀ ਸਭਾ) ਵੀ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਐੱਨਸੀਸੀ., ਐੱਨਐੱਸਐੱਸ. ਅਤੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਦੇ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ। ਇਸ ਮੌਕੇ ਮਸ਼ਾਲ ਰਸਮ ਅਤੇ ਖਿਡਾਰੀਆਂ ਵੱਲੋਂ ਸਹੁੰ ਚੁਕਾਈ ਗਈ। 100, 200 ਅਤੇ 400 ਮੀਟਰ ਦੌੜਾਂ, ਰਿਲੇ ਰੇਸ, ਲੰਮੀ ਛਲਾਂਗ, ਸ਼ਾਟ-ਪੁਟ ਅਤੇ ਰੱਸਾਕਸ਼ੀ ਸਮੇਤ ਕਈ ਮਨੋਰੰਜਕ ਮੁਕਾਬਲੇ ਕਰਵਾਏ ਗਏ। ਸਰਵੋਤਮ ਖਿਡਾਰੀ ਦਾ ਖਿਤਾਬ ਅਰਸ਼ਦੀਪ ਕੌਰ, ਹੁਸਨਪ੍ਰੀਤ ਕੌਰ ਅਤੇ ਗੁਰਮਨ ਕੌਰ ਨੇ ਜਿੱਤਿਆ। ਵਿਦਿਆਰਥਣ ਗੁਰਸ਼ਰਨ ਕੌਰ ਨੂੰ ਵਿਸ਼ਵ ਰਿਕਾਰਡ ਬਣਾਉਣ ਲਈ ਵਿਸ਼ੇਸ਼ ਸਨਮਾਨ ਮਿਲਿਆ।