ਐੱਨਐੱਸਐੱਸ ਕੈਂਪ ਦੇ ਛੇਵੇ ਦਿਨ ਕੱਢੀ ਜਾਗਰੂਕਤਾ ਰੈਲੀ
ਡੀਏਵੀ ਕਾਲਜ ਵਿਖੇ ਐਨਐਸਐਸ ਕੈਂਪ ਦੇ ਛੇਵੇ ਦਿਨ ਜਾਗਰੂਕਤਾ ਰੈਲੀ ਕੱਢੀ
Publish Date: Mon, 23 Feb 2026 05:02 PM (IST)
Updated Date: Tue, 24 Feb 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਵਿਖੇ ਚੱਲ ਰਹੇ ਸੱਤ ਦਿਨਾਂ ਐੱਨਐੱਸਐੱਸ ਕੈਂਪ ਦੇ ਛੇਵੇਂ ਦਿਨ, ਬੀਬੀਵਾਲਾ ਪਿੰਡ ਵਿਚ “ਨਸ਼ਿਆਂ ਨੂੰ ਨਾਂਹ ਅਤੇ ਜ਼ਿੰਦਗੀ ਨੂੰ ਹਾਂ” ਅਤੇ “ਵਾਤਾਵਰਨ ਸੰਭਾਲ” ਵਿਸ਼ਿਆਂ ‘ਤੇ ਜਾਗਰੂਕਤਾ ਰੈਲੀ ਕੱਢੀ ਗਈ। ਸਵੇਰੇ ਪ੍ਰਾਰਥਨਾ ਤੇ ਯੋਗਾ ਸੈਸ਼ਨ ਤੋਂ ਬਾਅਦ ਵਲੰਟੀਅਰਾਂ ਨੂੰ ਪ੍ਰੋ. ਅਮਿਤ ਕੁਮਾਰ ਸਿੰਗਲਾ ਤੇ ਕਾਲਜ ਫੈਕਲਟੀ ਦੀ ਅਗਵਾਈ ਹੇਠ ਪਿੰਡ ਭੇਜਿਆ ਗਿਆ। ਪਿੰਡ ਦੇ ਸਰਪੰਚ ਤੇ ਪੰਚ ਮੈਂਬਰਾਂ ਨੇ ਰੈਲੀ ਦੀ ਸਵਾਗਤ ਕੀਤੀ। ਵਿਦਿਆਰਥੀਆਂ ਨੇ ਸਰਕਾਰੀ ਸਕੂਲ ਵਿੱਚ ਨੁੱਕੜ ਨਾਟਕ “ਪਲਾਸਟਿਕ ਨੂੰ ਨਾਂਹ ਕਹੋ” ਪੇਸ਼ ਕੀਤਾ ਅਤੇ ਲੋਕਾਂ ਨੂੰ ਵਾਤਾਵਰਨ ਸੰਭਾਲਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ। ਵਲੰਟੀਅਰਾਂ ਨੇ ਰੁੱਖ ਲਗਾਏ ਅਤੇ ਪਿੰਡ ਨੂੰ ਹਰਿਆ-ਭਰਿਆ ਬਣਾਉਣ ਵਿੱਚ ਯੋਗਦਾਨ ਦਿੱਤਾ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਕੈਂਪ ਦੀ ਸਫ਼ਲਤਾ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ।