ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਫ਼ਸਲ ਵਾਹੀ
ਜਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਫਸਲ ਵਾਹੀ
Publish Date: Mon, 23 Feb 2026 04:46 PM (IST)
Updated Date: Tue, 24 Feb 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਫਸਲ ਵਾਹੁਣ ਦੇ ਦੋਸ਼ ਹੇਠ ਮੌੜ ਪੁਲਿਸ ਨੇ ਹੇਠ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਗਜੀਵਨ ਸਿੰਘ ਵਾਸੀ ਰਾਜਗੜ੍ਹ ਕੁੱਬੇ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਬਲਵੀਰ ਸਿੰਘ, ਸੰਦੀਪ ਸਿੰਘ, ਰੁਲਦੂ ਸਿੰਘ, ਚਮਕੌਰ ਸਿੰਘ, ਸੁਖਚੈਨ ਸਿੰਘ ਵਾਸੀ ਰਾਜਗੜ੍ਹ ਕੁੱਬੇ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸਦੀ ਬੀਜੀ ਹੋਈ ਫਸਲ ਵਾਹ ਦਿੱਤੀ। ਮੁਲਜ਼ਮਾਂ ਨੇ ਉਸ ਦੀ ਜਮੀਨ ਵਿਚ ਲੱਗੇ ਸੀਮੈਂਟ ਦੇ ਖੰਭੇ ਵੀ ਤੋੜ ਦਿੱਤੇ। ਪੀੜਤ ਨੇ ਦੱਸਿਆ ਕਿ ਹਾਲਾਂਕਿ ਜਮੀਨ ਦੀ ਕੋਈ ਮਿਣਤੀ ਨਹੀਂ ਕਰਵਾਈ। ਥਾਣਾ ਮੌੜ ਮੰਡੀ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।