ਦੜਾ ਸੱਟਾ ਤੇ ਲਾਟਰੀ ਲਗਾਉਣ ਵਾਲੇ 9 ਜਣੇ ਕਾਬੂ
ਦੜਾ ਸੱਟਾ ਲਗਾਉਣ ਅਤੇ ਲਾਟਰੀ ਲਗਾਉਣ ਵਾਲੇ 9 ਵਿਅਕਤੀ ਗ੍ਰਿਫ਼ਤਾਰ
Publish Date: Sun, 22 Feb 2026 06:28 PM (IST)
Updated Date: Mon, 23 Feb 2026 04:10 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੁਲਿਸ ਨੇ ਦੜਾ ਸੱਟਾ ਅਤੇ ਗੈਰਕਾਨੂੰਨੀ ਤੌਰ ’ਤੇ ਲਾਟਰੀ ਲਗਵਾਉਣ ਦੇ ਦੋਸ਼ ਵਿਚ 9 ਵਿਅਕਤੀਆਂ ਨੂੰ 1 ਲੱਖ 10 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਕਮਲਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਲ ਰੋਡ ’ਤੇ ਸਥਿਤ ਗੋਲ ਡਿੱਗੀ ਨੇੜੇ ਕੁਝ ਵਿਅਕਤੀ ਵੱਡੇ ਪੱਧਰ ’ਤੇ ਲਾਟਰੀ ਦੇ ਨਾਲ ਨਾਲ ਦੜਾ ਸੱਟਾ ਲਗਵਾ ਰਹੇ ਹਨ। ਪੁਲਿਸ ਨੇ ਮੌਕੇ ’ਤੇ ਛਾਪੇਮਾਰੀ ਕਰਦਿਆਂ ਮੁਲਜ਼ਮ ਰਾਜ ਕੁਮਾਰ ਵਾਸੀ ਪਿੰਡ ਰੁਪਾਣਾ ਜ਼ਿਲ੍ਹਾ ਮੁਕਤਸਰ ਸਾਹਿਬ, ਅਜੈ ਕੁਮਾਰ ਵਾਸੀ ਕਲਕੱਤੇ ਵਾਲੀ ਗੱਲੀ ਬਠਿੰਡਾ, ਪ੍ਰਿੰਸ ਕੁਮਾਰ ਵਾਸੀ ਬੀਬੀ ਵਾਲਾ ਚੌਂਕ ਬਠਿੰਡਾ, ਦੇਵ ਬਹਾਦੁਰ ਵਾਸੀ ਜਨਤਾ ਨਗਰ ਬਠਿੰਡਾ, ਅਮਿਤ ਵਾਸੀ ਚੰਦਸਰ ਬਸਤੀ ਬਠਿੰਡਾ, ਗੁਰਪ੍ਰੀਤ ਸਿੰਘ, ਅਜੀਤ ਪਾਲ ਸਿੰਘ ਵਾਸੀ ਗੁਰੂ ਨਾਨਕ ਪੁਰਾ ਮੁਹੱਲਾ ਬਠਿੰਡਾ, ਸੋਨੂੰ ਸਿੰਘ ਵਾਸੀ ਮਾਨਸਾ , ਸਾਗਰ ਵਾਸੀ ਪ੍ਰਤਾਪ ਨਗਰ ਬਠਿੰਡਾ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਉਕਤ ਵਿਅਕਤੀਆਂ ਕੋੋਲੋਂ 1.10 ਲੱਖ ਰੁਪਏ ਦੀ ਨਕਦੀ, ਇਕ ਲਾਟਰੀ ਦੀ ਪਰਚੀ ਤੇ ਤਾਸ਼ ਬਰਾਮਦ ਕੀਤੀ ਹੈ।