ਭਾਈ ਰੂਪਾ ਵਿਖੇ 8.17 ਕਰੋੜ ਨਾਲ ਵਿਕਾਸ ਕਾਰਜ ਸ਼ੁਰੂ
ਭਾਈ ਰੂਪਾ ਵਿਖੇ 8 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ
Publish Date: Sun, 22 Feb 2026 05:17 PM (IST)
Updated Date: Mon, 23 Feb 2026 04:07 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਕੇਂਦਰ ਸਰਕਾਰ ਵੱਲੋਂ ਨਗਰ ਪੰਚਾਇਤ ਭਾਈ ਰੂਪਾ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 8 ਕਰੋੜ 17 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਨਾਲ ਪਿੰਡ ਦੇ ਵਿਕਾਸ ਕਾਰਜ ਤੇਜ਼ੀ ਨਾਲ ਹੋਣਗੇ ਅਤੇ ਪਿੰਡ ਹੋਰ ਵੀ ਸੁੰਦਰ ਬਣੇਗਾ। ਨਗਰ ਪੰਚਾਇਤ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਧਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੁੱਲੇ ਗੱਫੇ ਦਿੱਤੇ ਗਏ ਹਨ। ਇਸ ਗ੍ਰਾਂਟ ਨਾਲ ਸੜਕਾਂ ਦੇ ਆਸ-ਪਾਸ ਇੰਟਰਲਾਕਿੰਗ ਟਾਇਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਅੱਜ ਪ੍ਰਧਾਨ ਲਖਵੀਰ ਜਵੰਧਾ ਅਤੇ ਨਗਰ ਪੰਚਾਇਤ ਦੇ ਕੌਂਸਲਰਾਂ ਨੇ ਆਪਣੇ ਹੱਥਾਂ ਨਾਲ ਟਾਇਲ ਲਗਾ ਕੇ ਕੰਮ ਦਾ ਉਦਘਾਟਨ ਕੀਤਾ। ਕੰਮ ਦੇ ਤਹਿਤ ਮੇਨ ਬੱਸ ਸਟੈਂਡ ਪੁੱਲ ਤੋਂ ਲੈ ਕੇ ਗੁੰਮਟੀ ਰੋਡ, ਡੇਰਾ ਬਿਆਸ, ਛੰਨਾ ਰੋਡ ਤੋਂ ਸੈਲਰ, ਢਿਪਾਲੀ ਰੋਡ ਤੋਂ ਭੱਠੇ, ਕਾਲੇ ਬਾਗ ਰੋਡ ਤੋਂ ਜਲਾਲ ਰੋਡ ਅਤੇ ਸਮਾਧਾਂ ਵਾਲੇ ਗੁਰਦੁਆਰਾ ਸਾਹਿਬ ਤੱਕ ਸੜਕਾਂ ‘ਤੇ ਇੰਟਰਲਾਕਿੰਗ ਟਾਇਲ ਲਗਾਈ ਜਾਵੇਗੀ। ਨਾਲ ਹੀ ਡੋੜਿਆਂ ਵਾਲੇ ਰਾਹ ਅਤੇ ਪਿੰਡ ਦੀਆਂ ਹੋਰ ਫਿਰਨੀਆਂ ‘ਤੇ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਲਖਵੀਰ ਜਵੰਧਾ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਾਰੀ ਕੀਤੀ ਗਈ ਗ੍ਰਾਂਟ ਦਾ ਇੱਕ-ਇੱਕ ਪੈਸਾ ਪਿੰਡ ਦੇ ਵਿਕਾਸ ਕਾਰਜਾਂ ਲਈ ਵਰਤਿਆ ਜਾਵੇਗਾ ਅਤੇ ਭਾਈ ਰੂਪਾ ਨੂੰ ਬਹੁਤ ਹੀ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਮੇਲੀ, ਕੌਂਸਲਰ ਮੱਲ ਸਿੰਘ ਮੁੱਟੇ, ਸਰਪੰਚ ਛਿੰਦਾ ਸਿੰਘ ਮੰਡੇਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ, ਧਰਮ ਸਿੰਘ ਖਾਲਸਾ, ਕੌਂਸਲਰ ਦਲਜੀਤ ਸਿੰਘ, ਛਿੰਦਾ ਸਿੰਘ ਬਾਬੇ ਕਾ, ਹਰਜਿੰਦਰ ਸਿੰਘ, ਕਰਮਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।