ਵਿਦੇਸ਼ ਜਾਣ ਦੇ ਨਾਂ ’ਤੇ ਠੱਗੇ 22 ਲੱਖ, 3 ਖ਼ਿਲਾਫ਼ ਕੇਸ
ਵਿਦੇਸ਼ ਜਾਣ ਦੇ ਨਾਂ ’ਤੇ 22 ਲੱਖ ਦੀ ਮਾਰੀ ਠੱਗੀ, 3 ਜਣਿਆਂ ਖ਼ਿਲਾਫ਼ ਮਾਮਲਾ ਦਰਜ
Publish Date: Sun, 22 Feb 2026 05:04 PM (IST)
Updated Date: Mon, 23 Feb 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਵਿਆਹ ਕਰਵਾ ਕੇ 22 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗਗਨਦੀਪ ਗਰਗ ਵਾਸੀ ਗੁਰੂ ਤੇਗ ਬਹਾਦੁਰ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦਾ ਵਿਆਹ ਪ੍ਰਿਯਾ ਗਰਗ ਨਾਲ ਹੋਇਆ ਸੀ। ਇਸ ਦੌਰਾਨ ਵਿਆਹ ’ਚ ਕਰੀਬ 17 ਲੱਖ ਰੁਪਏ ਖਰਚ ਹੋਏ। ਉਸਨੂੰ ਦੱਸਿਆ ਗਿਆ ਕਿ ਪ੍ਰਿਆ ਗਰਗ ਕੈਨੇਡਾ ਵਿਚ ਪੀਆਰ ਲੈ ਰਹੀ ਹੈ, ਜਿਸ 'ਤੇ ਲਗਭਗ 5 ਲੱਖ ਰੁਪਏ ਖਰਚ ਆਉਣਗੇ। ਦੋਸ਼ੀਆਂ ਨੇ ਉਸ ਤੋਂ ਇਹ ਰਕਮ ਵਸੂਲੀ। ਇਸ ਤਰ੍ਹਾਂ ਪ੍ਰਿਆ ਗਰਗ, ਉਸਦੇ ਪਿਤਾ ਵਿਜੇ ਕੁਮਾਰ ਤੇ ਮਾਂ ਸੰਤੋਸ਼ ਰਾਣੀ ਇਸ ਸਾਜ਼ਿਸ਼ ਵਿਚ ਸ਼ਾਮਲ ਸਨ। 22 ਲੱਖ ਰੁਪਏ ਦੀ ਧੋਖਾਧੜੀ ਕਰਨ ਤੋਂ ਬਾਅਦ ਉਕਤ ਦੋਸ਼ੀਆਂ ਨੇ ਉਸ ਨਾਲ ਧੋਖਾ ਕੀਤਾ ਅਤੇ ਆਪਣੇ ਪਹਿਲੇ ਵਾਅਦਿਆਂ ਤੋਂ ਮੁੱਕਰ ਗਏ। ਜਾਂਚ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।