ਪੰਚਾਇਤੀ ਧਰਮਸ਼ਾਲਾ ’ਚ ਲਾਇਆ ਖੂਨਦਾਨ ਕੈਂਪ
ਪੰਚਾਇਤੀ ਧਰਮਸ਼ਾਲਾ ਵਿਖੇ ਖੂਨ ਦਾਨ ਕੈਂਪ ਲਾਇਆ
Publish Date: Sun, 22 Feb 2026 05:02 PM (IST)
Updated Date: Mon, 23 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ
ਲਾਇਨਜ਼ ਕਲੱਬ ਗੋਨਿਆਣਾ ਮੇਨ ਵੱਲੋਂ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਖੂਨ ਦਾਨ ਕੈਂਪ ਕਲੱਬ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਹੇਠ ਸਕੱਤਰ ਸੁਖਪਾਲ ਸਿੰਘ ਬੁੱਟਰ, ਅਮਿਤ ਮੋਗਲਾ ਖ਼ਜ਼ਾਨਚੀ, ਪਵਨ ਕੁਮਾਰ ਪੀਆਰਓ, ਪ੍ਰੋਜੈਕਟ ਚੇਅਰਮੈਨ ਵਿਕਾਸ ਕੁਮਾਰ ਵਿੱਕੀ, ਮਨਦੀਪ ਸਿੰਘ,ਗੋਨੀ ਸਰਾਂ, ਰੇਸ਼ਮ ਸਿੰਘ ਮੀਤੂ, ਕੁਸ਼ਲ ਗਰਗ ਅਤੇ ਸਮੂਹ ਮੈਂਬਰਾਂ ਵਲੋਂ ਰਜਨੀਸ਼ ਕੁਮਾਰ ਰਾਜੂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਤੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕ ਫੈਡ ਪੰਜਾਬ, ਚੇਅਰਮੈਨ ਨਵਦੀਪ ਸਿੰਘ ਜੀਦਾ ਸ਼ੂਗਰ ਮਿਲ ਪੰਜਾਬ, ਵਿਸ਼ੇਸ਼ ਮਹਿਮਾਨ ਗੁਰਜੰਟ ਸਿੰਘ ਸਿਵੀਆ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ, ਬਲਕਾਰ ਸਿੰਘ ਭੋਖੜਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ ਨੇ ਜੋਤੀ ਪ੍ਰਚੰਡ ਕਰਕੇ ਕੀਤਾ। ਵਾਦੀ ਬਲੱਡ ਬੈਂਕ ਦੀ ਟੀਮ ਵੱਲੋਂ 35 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿਚ ਹਾਜ਼ਰ ਹੋਏ ਮੁੱਖ ਮਹਿਮਾਨਾਂ ਨੇ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੈ ਅਤੇ ਖੂਨ ਦੀ ਇੱਕ ਇੱਕ ਬੂੰਦ ਕਿਸੇ ਵੀ ਲੋੜਵੰਦ ਦੀ ਜਾਨ ਬਚਾਅ ਸਕਦੀ ਹੈ। ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿਚ ਖੂਨ ਦਾਨ ਕਰਨਾ ਚਾਹੀਦਾ ਹੈ। ਕਿਉਂਕਿ ਇਹੀ ਸਾਡੀ ਅਸਲ ਸੇਵਾ ਹੈ, ਜੇਕਰ ਅਸੀਂ ਕਿਸੇ ਨੂੰ ਕੁਝ ਦੇਣੇ ਹਾਂ ਤਾਂ ਪਰਮਾਤਮਾ ਉਸ ਬਦਲੇ ਸਾਨੂੰ ਕਈ ਗੁਣਾ ਵੱਧ ਮੋੜਦਾ ਹੈ। ਰਜਨੀਸ਼ ਕੁਮਾਰ ਰਾਜੂ ਪ੍ਰਧਾਨ ਆੜਤੀਆ ਐਸੋਸੀਏਸ਼ਨ ਨਰੇਸ਼ ਕੁਮਾਰ ਕਲੱਬ ਪ੍ਰਧਾਨ ਅਤੇ ਹੋਰ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਤੇ ਵਾਦੀ ਹਸਪਤਾਲ ਬਲੱਡ ਬੈਂਕ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਖੂਨ ਦੇਣ ਵਾਲੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ, ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਲਾਇਨਜ਼ ਗੌਰਵ ਭਾਟੀਆ,ਜਗਮੀਤ ਸਿੰਘ ਮੱਕੜ, ਕਰਤਾਰ ਸਿੰਘ ਮੱਕੜ, ਗੋਬਿੰਦ ਰਾਮ ਸਾਬਕਾ ਪ੍ਰਧਾਨ, ਬਵਨੀਸ਼ ਕੁਮਾਰ ਮੌਂਗਾ ਪ੍ਰਧਾਨ ਪ੍ਰੈਸਟੀਸਾਈਡ ਐਸੋਸੀਏਸ਼ਨ ਯੂਨੀਅਨ, ਜਸਪ੍ਰੀਤ ਸਿੰਘ ਆਕਲੀਆ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਹਰਪ੍ਰੀਤ ਸਿੰਘ ਆਕਲੀਆ ਆਦਿ ਮੌਜੂਦ ਸਨ।