ਪਿੰਡ ਸੇਖੂ ‘ਚ 9ਵਾਂ ਕਬੱਡੀ ਟੂਰਨਾਮੈਂਟ 28 ਤੋਂ
ਪਿੰਡ ਸੇਖੂ ‘ਚ 9ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ 28 ਫਰਵਰੀ ਤੋਂ
Publish Date: Sun, 22 Feb 2026 04:34 PM (IST)
Updated Date: Mon, 23 Feb 2026 04:01 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਬਾਬਾ ਬੰਦਾ ਸਿੰਘ ਬਹਾਦਰ ਯੰਗ ਸਪੋਰਟਸ ਕਲੱਬ, ਪਿੰਡ ਸੇਖੂ ਨੇੜੇ ਰਾਮਾਂ ਮੰਡੀ ਵਿਚ 9ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ 28 ਫਰਵਰੀ ਅਤੇ 1 ਮਾਰਚ 2026 ਤਕ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਕਬੱਡੀ ਓਪਨ (2 ਖਿਡਾਰੀ ਬਾਹਰੋਂ) ਵਿੱਚ 32 ਟੀਮਾਂ ਭਾਗ ਲੈਣਗੀਆਂ। ਜੇਤੂ ਖਿਡਾਰੀਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ। ਪਹਿਲਾ ਇਨਾਮ 51,000/- ਅਤੇ ਦੂਜਾ ਇਨਾਮ 31,000/- ਰੁਪਏ ਰੱਖੇ ਗਏ ਹਨ। ਬੈਸਟ ਰੇਡਰ ਲਈ ਵਾਸ਼ਿੰਗ ਮਸ਼ੀਨ, ਬੈਸਟ ਖਿਡਾਰੀਆਂ ਲਈ ਰੇਂਜਰ ਸਾਈਕਲ ਅਤੇ ਫਰਾਟੇ ਪੱਖੇ ਇਨਾਮ ਰੱਖੇ ਗਏ ਹਨ। ਟੂਰਨਾਮੈਂਟ ਦੇ ਅੰਦਰ ਖੇਡਾਂ ਨੂੰ ਵੱਖ-ਵੱਖ ਕੈਟੇਗਰੀਆਂ ਵਿੱਚ ਕਰਵਾਇਆ ਜਾਵੇਗਾ ਜਿਵੇ ਕਬੱਡੀ 62 ਕਿੱਲੋ (2 ਬਾਹਰ) – ਪਹਿਲਾ ਇਨਾਮ 11,000/- ਰੁਪਏ, ਦੂਜਾ 8,100/- ਰੁਪਏ, ਕਬੱਡੀ 48 ਕਿੱਲੋ (1 ਬਾਹਰ) – ਪਹਿਲਾ ਇਨਾਮ 6,100/- ਰੁਪਏ, ਦੂਜਾ 4,100/- ਰੁਪਏ, ਕਬੱਡੀ 75 ਕਿੱਲੋ (2 ਬਾਹਰੋਂ) – 1 ਮਾਰਚ, ਲੜਕੀਆਂ ਦਾ ਸ਼ੋ-ਮੈਚ – 1 ਮਾਰਚ, ਪਹਿਲਾ ਇਨਾਮ 21,000/- ਰੁਪਏ, ਦੂਜਾ 15,000/- ਰੁਪਏ ਦਿੱਤਾ ਜਾਵੇਗਾ। ਖਿਡਾਰੀਆਂ ਨੂੰ ਟੂਰਨਾਮੈਂਟ ਕਮੇਟੀ ਦੇ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਟੂਰਨਾਮੈਂਟ ਦੀ ਐਂਟਰੀ ਗੂਗਲ ਰਾਹੀਂ ਹੋਵੇਗੀ। ਲੜਕੀਆਂ ਦੀਆਂ ਦੋ ਬੁੱਕ ਟੀਮਾਂ ਖੇਡਣਗੀਆਂ ਅਤੇ 62 ਕਿੱਲੋ ਦੀ ਐਂਟਰੀ ਸਵੇਰੇ 10 ਵਜੇ ਤੱਕ ਕੀਤੀ ਜਾਵੇਗੀ। ਇਸ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਕਬੱਡੀ ਸਪੋਰਟਸ ਲਾਈਵ ‘ਤੇ ਕੀਤਾ ਜਾਵੇਗਾ।