ਮੱਛੀ ਮੋਟਰ ਚੋਰੀ ਕਰਨ ਵਾਲਾ ਕਾਬੂ
ਮੱਛੀ ਮੋਟਰ ਚੋਰੀ ਕਰਨ ਵਾਲਾ ਕਾਬੂ
Publish Date: Sun, 22 Feb 2026 04:24 PM (IST)
Updated Date: Mon, 23 Feb 2026 04:01 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਥਰਮਲ ਪੁਲਿਸ ਨੇ ਪਲਾਂਟ ਤੋਂ ਮੱਛੀ ਮੋਟਰ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਲੂੰ ਦਰਜ ਕਰਵਾਏ ਬਿਆਨਾਂ ’ਚ ਨਰੇਸ਼ ਕੁਮਾਰ ਵਾਸੀ ਨੇੜੇ ਦੇਸਰਾਜ ਸਕੂਲ ਬਠਿੰਡਾ ਨੇ ਦੱਸਿਆ ਕਿ ਉਸ ਦੀ ਭੈਣ ਸਵਿਤਾ ਦੇਵੀ ਵਾਸੀ ਟਰਾਸਪੋਰਟ ਨਗਰ ਵਿਚ ਪਲਾਂਟ ਨੰਬਰ 18 ਵਿਚ ਮਕਾਨ ਦੀ ਉਸਾਰੀ ਕਰਵਾ ਰਹੀ ਹੈ। ਇਕ ਮਕਾਨ ਵਿਚ ਪਾਣੀ ਦੀ ਵਿਵਸਥਾ ਲਈ ਪਿਛਲੇ ਦਿਨੀਂ ਮੱਛੀ ਮੋਟਰ ਲਗਾਈ ਗਈ ਸੀ। ਬੀਤੀ ਰਾਤ ਮੁਲਜ਼ਮ ਗੁਰਮੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਬਠਿੰਡਾ ਉਕਤ ਮੋਟਰ ਚੋਰੀ ਕਰ ਕੇ ਲੈ ਗਿਆ। ਉਕਤ ਮਾਮਲੇ ਵਿਚ ਆਲੇ ਦੁਆਲੇ ਦੇ ਲੋਕਾਂ ਤੋਂ ਇਸ ਚੋਰੀ ਦੇ ਸਬੰਧ ਵਿਚ ਜਾਣਕਾਰੀ ਮਿਲਣ ’ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮੋਟਰ ਬਰਾਮਦ ਕੀਤੀ ਹੈ।