ਗੁਰਮੇਲ ਸਿੰਘ ਬਣੇ ਸਬ ਇੰਸਪੈਕਟਰ
ਗੁਰਮੇਲ ਸਿੰਘ ਨੂੰ ਸਬ ਇੰਸਪੈਕਟਰ ਦੇ ਰੈਂਕ ਨਾਲ ਨਵਾਜਿਆ
Publish Date: Sat, 21 Feb 2026 05:48 PM (IST)
Updated Date: Sun, 22 Feb 2026 04:07 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਥਾਨਕ ਪੁਲਿਸ ਵੱਲੋਂ ‘ਪਿੱਪਿੰਗ ਸਮਾਰੋਹ’ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਐਸਆਈ. ਗੁਰਮੇਲ ਸਿੰਘ ਨੂੰ ਸਬ ਇੰਸਪੈਕਟਰ ਦੇ ਰੈਂਕ ‘ਤੇ ਤਰੱਕੀ ਮਿਲਣ ਉਪਰੰਤ ਅਧਿਕਾਰਿਕ ਤੌਰ ‘ਤੇ ਨਵੇਂ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੀਨੀਅਰ ਅਧਿਕਾਰੀਆਂ ਵੱਲੋਂ ਗੁਰਮੇਲ ਸਿੰਘ ਦੀ ਇਮਾਨਦਾਰ ਸੇਵਾ, ਫਰਜ਼ ਅਤੇ ਬੇਹਤਰੀਨ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੂੰ ਨਵੀਆਂ ਜਿੰਮੇਵਾਰੀਆਂ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣ ਲਈ ਹੌਂਸਲਾ ਅਫਜ਼ਾਈ ਕੀਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਦਿਲੋਂ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ। ਐੱਸਐੱਸਪੀ ਬਠਿੰਡਾ ਨੇ ਇਸ ਮੌਕੇ ਕਿਹਾ ਕਿ ਤਰੱਕੀ ਸਿਰਫ ਰੈਂਕ ਵਿੱਚ ਵਾਧਾ ਨਹੀਂ, ਸਗੋਂ ਜਿੰਮੇਵਾਰੀਆਂ ਅਤੇ ਭਰੋਸੇ ਵਿੱਚ ਵੀ ਵਾਧਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਨਵੇਂ ਰੈਂਕ ਨਾਲ ਗੁਰਮੇਲ ਸਿੰਘ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।