ਆਕਸਫ਼ੋਰਡ ਦੇ ਵਿਦਿਆਰਥੀਆਂ ਨੇ ‘ਸਾਇੰਸ ਪ੍ਰਦਰਸ਼ਨੀ’ ’ਚ ਜਿੱਤਿਆ ਨਕਦ ਇਨਾਮ
ਆਕਸਫ਼ੋਰਡ ਦੇ ਵਿਦਿਆਰਥੀਆਂ ਨੇ ‘ਸਾਇੰਸ ਪ੍ਰਦਰਸ਼ਨੀ’ ’ਚ ਜਿੱਤਿਆ 5000 ਰੁਪਏ ਦਾ ਨਗਦ ਇਨਾਮ
Publish Date: Sat, 21 Feb 2026 05:31 PM (IST)
Updated Date: Sun, 22 Feb 2026 04:07 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ‘ਦ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਕਾ’ ਇਲਾਕੇ ਦੀ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਹੜੀ ਹਰ ਖੇਤਰ ਵਿਚ ਲੰਮੀਆਂ ਪੁਲਾਂਘਾਂ ਪੁੱਟਦੀ ਹੋਈ ਅੱਗੇ ਵੱਧ ਰਹੀ ਹੈ। ਇਸ ਸੰਸਥਾ ਦੇ ਵਿਦਿਆਰਥੀ ਸਿਰਫ਼ ਵਿੱਦਿਅਕ ਖੇਤਰ ਵਿੱਚ ਹੀ ਅੱਗੇ ਨਹੀਂ ਸਗੋਂ ਹਰ ਮੁਕਾਬਲੇ, ਹਰ ਐਕਟੀਵਿਟੀ ਦਾ ਹਿੱਸਾ ਵੀ ਬਣਦੇ ਹਨ ਤੇ ਪ੍ਰਾਪਤੀਆਂ ਕਰਦੇ ਹਨ। ਪਿਛਲੇ ਦਿਨੀਂ ‘ਚੰਡੀਗੜ੍ਹ ਯੂਨੀਵਰਸਿਟੀ ਅਤੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਤਕਨਾਲੌਜੀ ਵੱਲੋਂ ਇਕ ਸਾਂਝੀ ਸਾਇੰਸ ਪ੍ਰਦਰਸ਼ਨੀ ਕਰਵਾਈ ਗਈ। ਇਸ ਵਿੱਚ 19 ਸਕੂਲਾਂ ਦੇ ਲੱਗਭੱਗ 700 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰਦਰਸ਼ਨੀ ਵਿੱਚ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬਹੁਤ ਵਧੀਆ ਪ੍ਰੋਜੈਕਟ ਪੇਸ਼ ਕੀਤੇ ਗਏ। ਆਕਸਫ਼ੋਰਡ ਸੰਸਥਾ ਦੇ ਵਿਦਿਆਰਥੀਆਂ ਨੇ ਵੀ “ਪਿਉਰ ਵਾਟਰ ਸਿੰਕ ਟੇਕ’, ‘ਸਕਿੱਲ ਡਿਸ਼’, ‘ਥਿਫ੍ਹਟ ਸਕਿਊਰਟੀ ਸਿਸਟਮ’ ਅਤੇ ਏ.ਆਈ ਆਧਾਰਿਤ ਫਰੂਟ ਹਾਊਸ ਪ੍ਰੋਜੈਕਟ ਬਣਾ ਕੇ ਪ੍ਰਦਰਸ਼ਿਤ ਕੀਤੇ ਗਏ। ਇਹ ਬੜੇ ਮਾਣ ਵਾਲੀ ਗੱਲ ਹੈ ਕਿ 11ਵੀਂ ਦੇ ਵਿਦਿਆਰਥੀ ਪ੍ਰਿਆਂਸ਼ ਬਾਂਸਲ, ਨਵਜਨਮਿਤ, ਸਮਦਿਸ਼ਾ, ਜਸਨੂਰ ਕੌਰ, ਏਕਮਪ੍ਰੀਤ ਕੌਰ, ਮਹਿਕਦੀਪ ਕੌਰ, ਧੀਰਵੀ ਅਤੇ ਨੌਵੀਂ ਜਮਾਤ ਦੀ ਵਿਦਿਆਰਥੀ ਹਰਕੀਰਤ ਵੱਲੋਂ ਬਣਾਏ ਗਏ ਇਨ੍ਹਾਂ ਪ੍ਰੋਜੈਕਟਾਂ ਕਾਰਨ ਆਕਸਫ਼ੋਰਡ ਸੰਸਥਾ ਨੇ ਤੀਸਰੀ ਪੁਜ਼ੀਸ਼ਨ ਪ੍ਰਾਪਤ ਕਰਦੇ ਹੋਏ 5000 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਸਕੂਲ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਇਨ੍ਹਾਂ ਸਾਇੰਸਦਾਨਾਂ ਦੀ ਤਾਰੀਫ਼ ਕਰਦੇ ਹੋਏ ਇਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅਟਲ ਲੈਬ ਦੇ ਇੰਚਾਰਜ਼ ਅਧਿਆਪਕ ਇੰਜੀ: ਹਰੀਸ਼ਰਨ ਦੀ ਵੀ ਯੋਗ ਅਗਵਾਈ ਲਈ ਸ਼ਲਾਘਾ ਕੀਤੀ। ਇਨ੍ਹਾਂ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਨਮਾਨਿਤ ਕਰਦੇ ਹੋਏ ਬਾਂਸਲ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੇ ਅੰਦਰ ਛੁਪੀ ਬੌਧਿਕਤਾ ਤੇ ਕਲਾ ਨੂੰ ਉਜਾਗਰ ਕਰਨਾ ਚਾਹੀਦਾ ਹੈ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਜੀ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਅੱਗੇ ਵੱਧਣ ਲਈ ਪੇ੍ਰਰਿਤ ਕੀਤਾ।