ਬੀਐਫਜੀਆਈ ਵਿਖੇ ‘ਸਾਈਬਰ ਅਪਰਾਧ’ ਖਿਲਾਫ਼ ਕੀਤਾ ਜਾਗਰੂਕ
ਬੀਐਫਜੀਆਈ ਵਿਖੇ ‘ਸਾਈਬਰ ਅਪਰਾਧ’ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Fri, 20 Feb 2026 08:30 PM (IST)
Updated Date: Sat, 21 Feb 2026 04:16 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ (ਬੀਐਫਜੀਆਈ.) ਨੇ ਆਪਣੇ ਸੈਂਟਰ ਫਾਰ ਸਟੂਡੈਂਟ ਵੈਲਫੇਅਰ ਰਾਹੀਂ ‘ਸਾਈਬਰ ਅਪਰਾਧ’ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ। ਇਹ ਸੈਮੀਨਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਵਿਚ ਬਲਜਿੰਦਰ ਕੌਰ ਮਾਨ, ਪੀਸੀਐਸ. (ਸਿਵਲ ਜੱਜ ਸੀਨੀਅਰ ਡਿਵੀਜ਼ਨ-ਕਮ-ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੇ ਸਕੱਤਰ, ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ), ਐੱਸਐੱਚਓ. ਇੰਸਪੈਕਟਰ ਬਲਵਿੰਦਰ ਸਿੰਘ (ਪੁਲਿਸ ਸਟੇਸ਼ਨ, ਸਾਈਬਰ ਕ੍ਰਾਈਮ ਬਠਿੰਡਾ) ਅਤੇ ਹੈੱਡ ਕਾਂਸਟੇਬਲ ਗਗਨਦੀਪ ਸਿੰਘ (ਪੁਲਿਸ ਸਟੇਸ਼ਨ, ਸਾਈਬਰ ਕ੍ਰਾਈਮ ਬਠਿੰਡਾ) ਨੇ ਸ਼ਿਰਕਤ ਕੀਤੀ। ਬੀਐਫਜੀਆਈ. ਦੇ ਡਿਪਟੀ ਡਾਇਰੈਕਟਰ (ਸੁਵਿਧਾਵਾਂ) ਹਰਪਾਲ ਸਿੰਘ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸੈਮੀਨਾਰ ਦੀ ਮੁੱਖ ਮਹਿਮਾਨ ਅਤੇ ਵਿਸ਼ੇਸ਼ ਬੁਲਾਰੇ ਮੈਡਮ ਬਲਜਿੰਦਰ ਕੌਰ ਮਾਨ, ਪੀਸੀਐਸ., ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੇ ਸਕੱਤਰ, ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸਨ। ਉਨ੍ਹਾਂ ਨੇ ਸਾਈਬਰ ਕਾਨੂੰਨਾਂ, ਆਨਲਾਈਨ ਸੁਰੱਖਿਆ ਅਤੇ ਸਾਈਬਰ ਅਪਰਾਧਾਂ ਵਿਰੁੱਧ ਚੁੱਕੇ ਜਾ ਸਕਣ ਵਾਲੇ ਕਾਨੂੰਨੀ ਕਦਮਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸੰਭਾਲ ਨਾਲ ਕਰਨ ਅਤੇ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਸੁਚੇਤ ਰਹਿਣ ਦੀ ਸਲਾਹ ਦਿੱਤੀ। ਇਸ ਮੌਕੇ ‘ਤੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਨੇ ਵੱਖ-ਵੱਖ ਕਿਸਮਾਂ ਦੇ ਸਾਈਬਰ ਅਪਰਾਧਾਂ ਜਿਵੇਂ ਕਿ ਆਨਲਾਈਨ ਧੋਖਾਧੜੀ, ਹੈਕਿੰਗ, ਪਛਾਣ ਚੋਰੀ ਅਤੇ ਸਾਈਬਰ ਧੱਕੇਸ਼ਾਹੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।