ਹਾਈਪਰਟੈਂਸ਼ਨ ਸਬੰਧੀ ਕੀਤਾ ਜਾਗਰੂਕ
ਹਾਈਪਰਟੈਂਸ਼ਨ ਸਬੰਧੀ ਕੀਤਾ ਜਾਗਰੂਕ
Publish Date: Fri, 20 Feb 2026 05:38 PM (IST)
Updated Date: Sat, 21 Feb 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸਿਵਲ ਹਸਪਤਾਲ ਦੀ ਓਪੀਡੀ ’ਚ ਹਾਈਪਰਟੈਂਸ਼ਨ (ਉੱਚ ਰਕਤ ਚਾਪ) ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਪ੍ਰੋਗਰਾਮ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ। ਡਾ. ਤਪਿੰਦਰਜੋਤ ਨੇ ਦੱਸਿਆ ਕਿ ਉੱਚ ਰਕਤ ਚਾਪ ਦੇ ਮਰੀਜ਼ਾਂ ਦੀ ਗਿਣਤੀ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ ਤੇ ਨੌਜਵਾਨ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਸਮੇਂ ਸਿਰ ਇਲਾਜ ਨਾ ਕਰਨ ਨਾਲ ਇਹ ਦਿਲ, ਗੁਰਦੇ ਅਤੇ ਦਿਮਾਗ ਉੱਤੇ ਮਾਰੂ ਅਸਰ ਪਾ ਸਕਦੀ ਹੈ। ਡਾ. ਰਾਜਵਿੰਦਰ ਨੇ ਦੱਸਿਆ ਕਿ ਇੰਡਿਅਨ ਕੌਂਸਲ ਆਫ ਮੈਡੀਕਲ ਖੋਜ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਲਗਭਗ 20 ਕਰੋੜ ਲੋਕ ਇਸ ਰੋਗ ਨਾਲ ਪੀੜਤ ਹਨ। ਹਰਜਿੰਦਰ ਕੌਰ ਬੀਈਈ ਨੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨਿਯਮਿਤ ਤੌਰ ‘ਤੇ ਬਲੱਡ ਪ੍ਰੈਸ਼ਰ ਚੈਕ ਕਰਵਾਉਣ। ਰਜਿਸਟਰਡ ਮਰੀਜ਼ ਦਵਾਈ ਸਮੇਂ ਸਿਰ ਲੈਣ ਦੇ ਨਾਲ ਸਿਹਤਮੰਦ ਖੁਰਾਕ, ਸੈਰ ਤੇ ਯੋਗ ਨੂੰ ਅਪਣਾਉਣ।