- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਨੇ ਆਪ ਵੱਲੋਂ ਮਕਾਨ ਉਸਾਰੀ ਲਈ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਸੂਬਾ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਨਾਂ ਹੀ ਸਰਕਾਰ ਕੋਲ ਲੋਕ ਭਲਾਈ ਦਾ ਕੋਈ ਠੋਸ ਏਜੰਡਾ ਹੈ, ਆਪ ਆਗੂ ਕੇਂਦਰੀ ਯੋਜਨਾਵਾਂ ਨੂੰ ਆਪਣੀ ਉਪਲਬਧੀ ਦੱਸ ਪ੍ਰਚਾਰ ਰਹੇ ਹਨ। ਇਹ ਦੋਸ਼ ਭਾਜਪਾ ਦੇ ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਹਲਕਾ ਵਿਧਾਇਕ ਬਲਕਾਰ ਸਿੱਧੂ ਵੱਲੋਂ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ ਪੱਤਰ ਦਿੱਤੇ ਜਾਣ ’ਤੇ ਸਵਾਲ ਖੜ੍ਹੇ ਕਰਦਿਆਂ ਲਾਏ। ਮਲੂਕਾ ਅਨੁਸਾਰ ਪੰਜਾਬ ਸਰਕਾਰ ਦੇ ਮੰਤਰੀ ਤੇ ਵਿਧਾਇਕ ‘ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ’ ਤਰਜ ’ਤੇ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਲੋੜਵੰਦਾਂ ਨੂੰ ਨਵੇਂ ਮਕਾਨ ਬਣਾ ਕੇ ਦੇਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਲੰਮੇ ਸਮੇ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਦੇ ਸੁਪਨੇ ’ਚ ਲੋੜਵੰਦ ਨੂੰ ਛੱਤ ਉਪਲੱਬਧ ਕਰਵਾਉਣੀ ਮੁੱਖ ਏਜੰਡਾ ਹੈ, ਪੰਜਾਬ ਵਿਚ ਵੀ 2014 ਤੋਂ ਬਾਅਦ ਮਿੱਥਿਆ ਟੀਚਾ ਸਰ ਕਰਨ ਲਈ ਮੈਰਿਟ ਦੇ ਆਧਾਰ ’ਤੇ ਲੋਕਾਂ ਨੂੰ ਮਕਾਨ ਉਸਾਰੀ ਲਈ ਗ੍ਰਾਂਟ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਦੀ ਕੋਈ ਯੋਜਨਾ ਅਮਲੀ ਰੂਪ ਵਿਚ ਨਹੀਂ ਚੱਲ ਰਹੀ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਤੋਂ ਚੱਲ ਰਹੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਵੀ ਬੰਦ ਕਰ ਦਿੱਤੀਆਂ ਹਨ। ਸਰਕਾਰ ਔਰਤਾਂ ਨਾਲ ਕੀਤਾ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕਰ ਸਕੀ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮਾਂ ਦਾ ਸਰਕਾਰ ਨੇ ਭੋਗ ਪਾ ਦਿੱਤਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੋਕਾਂ ਨੂੰ ਆਪਣੇ ਪੱਧਰ ’ਤੇ ਹੀ ਸੂਚੀ ਦੇ ਆਧਾਰ ’ਤੇ ਜਾਰੀ ਹੁੰਦਾ ਹੈ ਪਰ ਆਪ ਆਗੂਆਂ ਵੱਲੋਂ ਪ੍ਰਸ਼ਾਸਨ ਰਹੀ ਜਾਰੀ ਗ੍ਰਾਂਟਾ ਦੇ ਪੱਤਰ ਹਾਸਲ ਕਰ ਲੋਕਾਂ ਨੂੰ ਵੰਡ ਕੇ ਡਰਾਮਾ ਕੀਤਾ ਜਾ ਰਿਹਾ ਹੈ। ਕੇਂਦਰੀ ਯੋਜਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਮਲੂਕਾ ਨੇ ਦੋਸ਼ ਲਾਏ ਕਿ ਇਸੇ ਗਿਣੀ ਮਿੱਥੀ ਸਾਜਿਸ਼ ਅਧੀਨ ਹੀ ਸੂਬਾ ਸਰਕਾਰ ਨੇ ਭਾਜਪਾ ਦੇ ਲੋਕ ਸੇਵਾ ਕੈਂਪਾਂ ’ਤੇ ਰੋਕ ਲਾਈ ਸੀ। ਸੂਬੇ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਮਕਾਨ ਉਸਾਰੀ ਲਈ ਗਰਾਂਟ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕੇਂਦਰ ਸਰਕਾਰ ਵੱਲੋਂ ਮਿਲ ਰਹੀ ਹੈ। ਮਲੂਕਾ ਨੇ ਕਿਹਾ ਕਿ ਮਕਾਨ ਉਸਾਰੀ ਦੀਆਂ ਕਿਸ਼ਤਾਂ ਜਾਰੀ ਕਰਨ ਲਈ ਰਿਸ਼ਵਤਖ਼ੋਰੀ ਦੀਆਂ ਵੀ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਅਧਿਕਾਰੀ ਲੋਕਾਂ ਨੂੰ ਖੱਜਲ ਕਰਨਾ ਬੰਦ ਕਰਨ ਨਹੀਂ ਤਾਂ ਇਸਦਾ ਸਖਤ ਨੋਟਿਸ ਲਿਆ ਜਾਵੇਗਾ। ਕੇਂਦਰ ਸਰਕਾਰ ਕਈ ਲੋਕ ਭਲਾਈ ਯੋਜਨਾਵਾਂ ਰਾਹੀਂ ਲੋਕਾਂ ਨੂੰ ਮੁੱਢਲੀਆਂ ਸਹੂਲਤਾ ਮਿਲ ਰਹੀਆਂ ਹਨ। ਆਪ ਆਗੂਆਂ ਨੂੰ ਤੁਰੰਤ ਇਹ ਡਰਾਮੇ ਬੰਦ ਕਰ ਦੇਣੇ ਚਾਹੀਦੇ ਹਨ। ਸਰਕਾਰ ਆਪਣੇ ਪੱਧਰ ਤੇ ਜੇ ਕੋਈ ਯੋਜਨਾ ਉਲੀਕੀ ਹੈ ਤਾਂ ਉਸਦੇ ਪ੍ਰਚਾਰ ਲਈ ਲੋਕਾਂ ’ਚ ਵਿਚਰੇ। ਇਸ ਮੌਕੇ ਕਿਸਾਨ ਵਿੰਗ ਪ੍ਰਧਾਨ ਬੂਟਾ ਭਾਈਰੂਪਾ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਮਨਦੀਪ ਸ਼ਰਮਾ ਮਲੂਕਾ, ਗੁਰਜੀਤ ਸਿੰਘ ਗੋਰਾ ਦਿਉਣ ਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਵੀ ਹਾਜ਼ਰ ਸਨ।