ਸਰ੍ਹੋਂ ਦੀ ਫ਼ਸਲ ਖ਼ਰਾਬ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ
ਸਰੋਂ ਦੀ ਫਸਲ ਖਰਾਬ ਕਰਨ ਵਾਲੇ ਪਤੀ ਖਿਲਾਫ ਕੇਸ ਦਰਜ
Publish Date: Fri, 20 Feb 2026 05:02 PM (IST)
Updated Date: Sat, 21 Feb 2026 04:04 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰ੍ਹੋਂ ਦੀ ਫਸਲ ਉੱਪਰ ਦਵਾਈ ਛਿੜਕ ਕੇ ਖਰਾਬ ਕਰਨ ਦੇ ਦੋਸ਼ ਹੇਠ ਪੁਲਿਸ ਨੇ ਔਰਤ ਦੇ ਪਤੀ ਤੇ ਉਸਦੇ ਸਾਥੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਮਨਪ੍ਰੀਤ ਕੌਰ ਵਾਸੀ ਪਿੰਡ ਸੇਮਾ ਨੇ ਦੱਸਿਆ ਕਿ ਉਸ ਦੇ ਪਤੀ ਮੁਲਜ਼ਮ ਗੁਰਜੀਤ ਸਿੰਘ ਨੇ ਲਾਲਚ ਦੇ ਕੇ ਅਨਮੋਲ ਸਿੰਘ ਵਾਸੀ ਸੇਮਾ ਕਲਾਂ ਤੋਂ ਉਸ ਦੀ ਜਮੀਨ ਵਿੱਚ ਖੜੀ ਸਰੋਂ ਦੀ ਫਸਲ ਉੱਪਰ ਗਲਤ ਦਵਾਈ ਛਿੜਕਾ ਦਿੱਤੀ, ਜਿਸ ਕਾਰਨ ਉਸ ਦੀ ਸਰੋਂ ਦੀ ਫਸਲ ਖਰਾਬ ਹੋ ਗਈ। ਪੀੜਤ ਨੇ ਦੱਸਿਆ ਕਿ ਇਸ ਤਰ੍ਹਾਂ ਮੁਲਜਮ ਨੇ ਉਸਦੀ ਜਮੀਨ ਉੱਪਰ ਕਬਜ਼ਾ ਕਰਨ ਦਾ ਯਤਨ ਕੀਤਾ ਹੈ। ਥਾਣਾ ਨਥਾਣਾ ਦੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਅਜੇ ਤਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ।