ਭਾਰਤ-ਅਮਰੀਕਾ ਦਾ ਸਮਝੌਤਾ ਦੇਸ਼ ਨੂੰ ਲਾਵੇਗਾ ਢਾਹ : ਕੋਟਭਾਈ
ਭਾਰਤ -ਅਮਰੀਕਾ ਦਾ ਸਮਝੌਤਾ ਦੇਸ਼ ਦੀ ਆਰਥਿਕਤਾ ਨੂੰ ਕਮਜ਼ੋਰ ਕਰੇਗਾ: ਕੋਟਭਾਈ
Publish Date: Fri, 20 Feb 2026 04:33 PM (IST)
Updated Date: Sat, 21 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਭਾਰਤ ਅਮਰੀਕਾ ਦਾ ਸਮਝੌਤਾ ਦੇਸ਼ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰ ਦੇਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਰੁਪਿੰਦਰ ਸਿੰਘ ਕੋਟਭਾਈ ਯੂਥ ਆਗੂ ਕਾਂਗਰਸ ਤੇ ਉਮੀਦਵਾਰ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਨੇ ਕੀਤਾ। ਭਾਰਤ ਤੇ ਅਮਰੀਕਾ ਵਿਚਾਲੇ ਹੋਏ ਨਵੇਂ ਸਮਝੌਤੇ ’ਤੇ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਹਨ। ਰੁਪਿੰਦਰ ਸਿੰਘ ਕੋਟਭਾਈ ਯੂਥ ਆਗੂ ਨੇ ਸਮਝੌਤੇ ਨੂੰ ਪੂਰੀ ਤਰ੍ਹਾਂ ਨੁਕਸਾਨਦਾਇਕ ਕਰਾਰ ਦਿੰਦਿਆਂ ਕੇਂਦਰ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਇਹ ਸਮਝੌਤਾ ਵੱਡੀਆਂ ਵਿਦੇਸ਼ੀ ਕੰਪਨੀਆਂ ਨੂੰ ਫਾਇਦਾ ਪਹੁੰਚਾਏਗਾ, ਜਦਕਿ ਦੇਸ਼ ਦੇ ਛੋਟੇ ਵਪਾਰੀਆਂ, ਕਿਸਾਨਾਂ ਤੇ ਮੱਧਵਰਗ ‘ਤੇ ਇਸ ਦਾ ਬੋਝ ਪਵੇਗਾ। ਸਰਕਾਰ ਨੂੰ ਪਹਿਲਾਂ ਦੇਸ਼ ਦੇ ਅੰਦਰੂਨੀ ਸਨਅਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਸੀ, ਨਾ ਕਿ ਵਿਦੇਸ਼ੀ ਦਬਾਅ ਹੇਠ ਫੈਸਲੇ ਕਰਨੇ ਚਾਹੀਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਤਰ੍ਹਾਂ ਦੇ ਸਮਝੌਤੇ ਨਾਲ ਦੇਸ਼ ਦੀ ਆਰਥਿਕ ਤੇ ਸੁਤੰਤਰਤਾ ’ਤੇ ਅਸਰ ਪੈ ਸਕਦਾ ਹੈ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘਟ ਸਕਦੇ ਹਨ। “ਅਸੀਂ ਇਸ ਮਾਮਲੇ ‘ਤੇ ਸੰਸਦ ਤੋਂ ਲੈ ਕੇ ਸੜਕ ਤਕ ਆਵਾਜ਼ ਚੁੱਕਾਂਗੇ। ਯੂਥ ਆਗੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਜਨਤਕ ਕੀਤੀਆਂ ਜਾਣ।