ਬੱਚਿਆਂ ’ਚ ਕੈਂਸਰ ਦੇ ਲੱਛਣਾਂ ਬਾਰੇ ਮਾਪਿਆਂ ਨੂੰ ਦਿੱਤੀ ਜਾਣਕਾਰੀ
ਬੱਚਿਆਂ ਵਿਚ ਕੈਂਸਰ ਦੇ ਲੱਛਣਾਂ ਬਾਰੇ ਮਾਪਿਆਂ ਨੂੰ ਦਿੱਤੀ ਜਾਣਕਾਰੀ
Publish Date: Thu, 19 Feb 2026 05:30 PM (IST)
Updated Date: Thu, 19 Feb 2026 05:33 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜੱਚਾ-ਬੱਚਾ ਹਸਪਤਾਲ ਵਿਖੇ ਚਾਈਲਡਹੁੱਡ ਕੈਂਸਰ ਬਾਰੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਲਾਇਆ ਗਿਆ। ਇਸ ਦੌਰਾਨ ਮੈਡੀਕਲ ਅਫਸਰ ਡਾਕਟਰ ਨੇਹਾ, ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਕਾਊਂਸਲਰ ਚਰਨਪਾਲ ਕੌਰ ਵੱਲੋਂ ਬੱਚਿਆਂ ਵਿਚ ਕੈਂਸਰ ਦੇ ਆਮ ਲੱਛਣਾਂ, ਸਮੇਂ ਸਿਰ ਪਛਾਣ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਲੰਬੇ ਸਮੇਂ ਤਕ ਬੁਖਾਰ ਰਹਿਣਾ, ਬਿਨਾਂ ਕਾਰਨ ਵਜ਼ਨ ਘਟਣਾ, ਬਹੁਤ ਜ਼ਿਆਦਾ ਥਕਾਵਟ, ਸਰੀਰ ’ਤੇ ਨੀਲੇ ਦਾਗ ਪੈ ਜਾਣਾ ਜਾਂ ਗਰਦਨ ਅਤੇ ਪੇਟ ਵਿੱਚ ਗੰਢ ਬਣ ਜਾਣਾ ਆਦਿ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਸਮੇਂ ’ਤੇ ਜਾਂਚ ਅਤੇ ਢੰਗ ਦੇ ਇਲਾਜ ਨਾਲ ਕਈ ਮਾਮਲਿਆਂ ਵਿੱਚ ਬੱਚੇ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ। ਇਸ ਮੌਕੇ ਮਾਪਿਆਂ ਨੂੰ ਸਲਾਹ ਦਿੱਤੀ ਗਈ ਕਿ ਜੇ ਬੱਚੇ ਵਿੱਚ ਕੋਈ ਵੀ ਅਸਾਧਾਰਨ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਸੰਤੁਲਿਤ ਭੋਜਨ ਦੀ ਮਹੱਤਤਾ ਸਮੇਤ ਬਜਾਰੂ ਖਾਣਿਆਂ ਦੇ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ।