ਹੋਣਹਾਰ ਵਿਦਿਆਰਥੀਆਂ ਨੂੰ 12 ਲੱਖ ਦੇ ਪੈਕੇਜ ’ਤੇ ਟਰਾਈਡੈਂਟ ਗਰੁੱਪ ’ਚ ਰੱਖਿਆ
ਐਮਆਰਐਸਪੀਟੀਯੂ ਬੀਟੈਕ ਦੇ ਹੋਣਹਾਰ ਵਿਦਿਆਰਥੀਆਂ ਨੂੰ 12 ਲੱਖ ਦੇ ਪੈਕੇਜ 'ਤੇ ਟਰਾਈਡੈਂਟ ਗਰੁੱਪ ਵਿਚ ਰੱਖਿਆ
Publish Date: Thu, 19 Feb 2026 04:50 PM (IST)
Updated Date: Thu, 19 Feb 2026 04:51 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਬੀਟੈੱਕ ਟੈਕਸਟਾਈਲ, ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰਿੰਗ ਸ਼ਾਖਾਵਾਂ ਦੇ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ ਟਰਾਈਡੈਂਟ ਗਰੁੱਪ ਵਿਚ ਆਕਰਸ਼ਕ ਪੈਕੇਜ ਉੱਪਰ ਰੱਖਿਆ ਗਿਆ ਹੈ। 12 ਲੱਖ ਪ੍ਰਤੀ ਸਲਾਨਾ ਦੇ ਪੈਕੇਜ ’ਤੇ ਚੁਣੇ ਗਏ 4 ਉਮੀਦਵਾਰ ਹਨ ਤਨਿਸ਼ਕ ਵਿਜੇ, ਆਦਿਤਿਆ ਮਸਾਲ (ਦੋਵੇਂ ਬੀਟੈੱਕ ਇੰਜੀਨੀਅਰਿੰਗ) ਅਤੇ ਪੂਰਬਾਸ਼ਾ ਸੈਕੀਆ, ਰਾਹੁਲ (ਦੋਵੇਂ ਬੀਟੈੱਕ ਟੈਕਸਟਾਈਲ ਇੰਜੀਨੀਅਰਿੰਗ) ਵਰਤਮਾਨ ਵਿੱਚ ਗਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਵਿਚ ਆਪਣੀ ਡਿਗਰੀ ਕਰ ਰਹੇ ਹਨ। 50,000/- ਪ੍ਰਤੀ ਮਹੀਨਾ ਦੇ ਪੈਕੇਜ ’ਤੇ ਸਮਰ ਇੰਟਰਨ ਵਜੋਂ ਚੁਣੇ ਗਏ 7 ਉਮੀਦਵਾਰ ਹਨ। ਮਨਿੰਦਰ ਸਿੰਘ, ਨੂਰਿੰਦਰਪਾਲ ਕੌਰ, ਬੀਟੈੱਕ ਇਲੈਕਟ੍ਰੀਕਲ ਇੰਜੀਨੀਅਰਿੰਗ ਤੋਂ ਲਵਪ੍ਰੀਤ ਕੌਰ, ਬੀਟੈਕ ਟੈਕਸਟਾਈਲ ਇੰਜੀਨੀਅਰਿੰਗ ਤੋਂ ਕੋਮਲ ਅਤੇ ਆਰੀਅਨ ਪਾਰੀਕ ਅਤੇ ਬੀਟੈੱਕ ਮਕੈਨੀਕਲ ਇੰਜੀਨੀਅਰਿੰਗ ਤੋਂ ਮਨੀਸ਼ ਕੁਮਾਰ ਅਤੇ ਕਮਰਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਵਾਈਸ ਚਾਂਸਲਰ, ਪ੍ਰੋ. ਸੰਜੀਵ ਕੁਮਾਰ ਸ਼ਰਮਾ, ਰਜਿਸਟਰਾਰ, ਡਾ. ਗੁਰਿੰਦਰਪਾਲ ਬਰਾੜ, ਕੈਂਪਸ ਡਾਇਰੈਕਟਰ, ਜੀਜ਼ੈੱਡ. ਐੱਸਸੀਈਟੀ ਡਾ. ਸੰਜੀਵ ਅਗਰਵਾਲ ਅਤੇ ਡਾਇਰੈਕਟਰ-ਟ੍ਰੇਨਿੰਗ ਅਤੇ ਪਲੇਸਮੈਂਟ, ਐੱਮਆਰਐਸਪੀਟੀਯੂ., ਇੰਜ. ਹਰਜੋਤ ਸਿੰਘ ਸਿੱਧੂ ਨੇ ਮੋਹਰੀ ਕੰਪਨੀਆਂ ਵੱਲੋਂ ਵਿਦਿਆਰਥੀਆਂ ਨੂੰ ਯੋਗਤਾ, ਕਾਬਲੀਅਤ ਅਤੇ ਸਮਰੱਥਾ ਆਧਾਰ ’ਤੇ ਚੁਣੇ ਜਾਣ ’ਤੇ ਬੇਹੱਦ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਕਰੀਅਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ।