ਤੇਜ਼ ਕੁਮਾਰ ਨੇ ਤਿੰਨ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਕੀਤਾ ਰੋਸ਼ਨ
ਤੇਜ਼ ਕੁਮਾਰ ਨੇ ਤਿੰਨ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ
Publish Date: Thu, 19 Feb 2026 04:46 PM (IST)
Updated Date: Thu, 19 Feb 2026 04:48 PM (IST)
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ
ਗੋਨਿਆਣਾ : ਬੀਤੇ ਦਿਨੀਂ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵੱਲੋਂ ਪੰਜਾਬ ਸਟੇਟ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025-26 ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਜੈਵਲਿਨ ਥਰੋ, ਸ਼ੋਰਟ ਪੁੱਟ, ਡਿਸਕਸ ਥਰੋ, ਲੰਬੀ ਛਾਲ, ਉੱਚੀ ਛਾਲ, ਦੌੜਾਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1600 ਮੀਟਰ ਆਦਿ ਵਿੱਚ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿੱਚ ਮਹਿਮਾ ਸਰਜਾ ਦੇ ਤੇਜ ਕੁਮਾਰ ਸੇਵਾਮੁਕਤ ਸੀਨੀਅਰ ਸਹਾਇਕ ਆਈਟੀਆਈ ਬਠਿੰਡਾ ਨੇ ਤਿੰਨ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਤੇਜ਼ ਕੁਮਾਰ ਨੇ ਗੋਲੇ 66 ਫੁੱਟ ਵਿਚ ਦੂਜਾ ਸਥਾਨ, ਜੈਵਲਿੰਗ ਥਰੋ ਵਿਚ ਦੂਜਾ ਸਥਾਨ, ਡਿਸਕਸ ਵਿਚ ਤੀਜਾ ਸਥਾਨ ਹਾਸਲ ਕਰ ਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਸ਼ਮਿੰਦਰ ਸਿੰਘ ਢਿੱਲੋਂ ਪੀਪੀਐੱਸ, ਗਗਨਦੀਪ ਸਿੰਘ ਕੋਚ, ਸੂਬਾ ਸਿੰਘ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਸਿਮਰਜੀਤ ਕੌਰ ਅਤੇ ਹੋਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਤੇਜ਼ ਕੁਮਾਰ ਦੇ ਮੈਡਲ ਪਾ ਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਸ ਤੋਂ ਬਾਅਦ ਤੇਜ਼ ਕੁਮਾਰ ਰਾਸ਼ਟਰੀ ਪੱਧਰ ’ਤੇ ਵੀ ਖੇਡਣਗੇ ਅਤੇ ਜਿੱਤ ਕੇ ਪੰਜਾਬ ਦਾ ਨਾਂ ਰੋਸ਼ਨ ਕਰੋਗੇ। ਤੇਜ ਕੁਮਾਰ ਨੇ ਆਪਣੇ ਕੋਚ ਗਗਨਦੀਪ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।