ਐੱਨਐੱਸਐੱਸ ਕੈਂਪ ਦੇ ਤੀਜੇ ਦਿਨ ਕਰਵਾਏ ਮੁਕਾਬਲੇ
ਸੱਤ ਰੋਜ਼ਾ ਐਨਐਸਐਸ ਕੈਂਪ ਦੇ ਤੀਜੇ ਦਿਨ ਕਰਵਾਏ ਮੁਕਾਬਲੇ
Publish Date: Thu, 19 Feb 2026 04:36 PM (IST)
Updated Date: Thu, 19 Feb 2026 04:39 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਵਿਖੇ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਤੀਜੇ ਦਿਨ ਵੀ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਪਹਿਲੇ ਸੈਸ਼ਨ ਵਿਚ ਪ੍ਰਾਰਥਨਾ ਕਰਕੇ ਤੀਜੇ ਦਿਨ ਦਾ ਸ਼ੁੱਭਆਰੰਭ ਕੀਤਾ ਗਿਆ। ਉਸ ਤੋਂ ਬਾਅਦ ਪ੍ਰੋ. ਅਮਿਤ ਕੁਮਾਰ ਸਿੰਗਲਾ ਅਤੇ ਡਾ. ਪ੍ਰਭਜੋਤ ਕੌਰ ਨੇ ਆਪਣੇ ਸਵੈ ਸੇਵਕਾਂ ਵਿੱਚ ਯੋਗਾ, ਧਿਆਨ ਅਤੇ ਯੋਗ ਦੀ ਮਹੱਤਤਾ ਦਾ ਗਿਆਨ ਪੈਦਾ ਕੀਤਾ। ਦੂਜੇ ਪੜਾਅ ਵਿਚ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਲਖਵੀਰ ਸਿੰਘ ਅਤੇ ਬੀਏ ਦੂਜੇ ਸਾਲ ਦੇ ਵਿਦਿਆਰਥੀਆਂ ਪ੍ਰਭਸਿਮਰਨ ਅਤੇ ਪ੍ਰਭਸਿਮਰਤ ਦੁਆਰਾ ਸ਼ਬਦ ਬੋਲੇ ਗਏ ਅਤੇ ਪੂਰਾ ਮਾਹੌਲ ਈਸ਼ਵਰ ਦੀ ਵੰਦਨਾ ਵਿਚ ਲੀਨ ਹੋ ਗਿਆ। ਤੀਜੇ ਪੜਾਅ ਵਿਚ ਕਾਲਜ ਦੇ ਖੇਡ ਮੈਦਾਨ ਦੀਆਂ ਕੰਧਾਂ ਅਤੇ ਸਟੇਜ ਨੂੰ ਰੰਗ ਕੀਤਾ ਗਿਆ। ਚੌਥੇ ਸੈਸ਼ਨ ਵਿਚ ਕਾਲਜ ਦੀਆਂ ਕੰਧਾਂ ਨੂੰ ਚਿਤਰਿਤ ਕੀਤਾ। ਸਵੈ ਸੇਵਕਾਂ ਨੇ ਵੱਖ-ਵੱਖ ਰੰਗਾਂ ਨਾਲ ਕਾਲਜ ਦੀਆਂ ਕੰਧਾਂ ਨੂੰ ਰੰਗਾਂ ਨਾਲ ਸਜਾਇਆ।