ਐਨਐਸਐਸ ਯੂਨਿਟ ਵੱਲੋਂ ਅਨਾਥ ਆਸ਼ਰਮ ਦਾ ਦੌਰਾ
ਬੀਐਫਸੀਈਟੀ ਦੀ ਐਨਐਸਐਸ ਯੂਨਿਟ ਨੇ ਅਨੰਤ ਅਨਾਥ ਆਸ਼ਰਮ ਨਥਾਣਾ ਦਾ ਦੌਰਾ ਕੀਤਾ
Publish Date: Wed, 18 Feb 2026 08:56 PM (IST)
Updated Date: Thu, 19 Feb 2026 04:12 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਐਨਐਸਐਸ ਯੂਨਿਟ ਵੱਲੋਂ ਸਮਾਜ ਸੇਵਾ ਅਤੇ ਜਾਗਰੂਕਤਾ ਦੇ ਤਹਿਤ ਅਨੰਤ ਅਨਾਥ ਆਸ਼ਰਮ, ਨਥਾਣਾ (ਬਠਿੰਡਾ) ਵਿਖੇ ਸਮਾਜ ਸੇਵਾ ਲਈ ਦੌਰਾ ਕੀਤਾ ਗਿਆ। ਇਹ ਦੌਰਾ ਐਨਐਸਐਸ. ਪ੍ਰੋਗਰਾਮ ਅਫਸਰ ਸੁਖਜਿੰਦਰ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਲਗਭਗ 50 ਐਨਐਸਐਸ ਵਲੰਟੀਅਰਾਂ ਨੇ ਭਾਗ ਲਿਆ। ਇਸ ਦੌਰੇ ਦੌਰਾਨ ਐਨਐਸਐਸ ਵਲੰਟੀਅਰਾਂ ਨੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਪਿਆਰ-ਮੁਹੱਬਤ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਇਨਡੋਰ ਅਤੇ ਆਉਟਡੋਰ ਖੇਡਾਂ, ਮਜ਼ੇਦਾਰ ਮੁਕਾਬਲੇ ਅਤੇ ਰਚਨਾਤਮਕ ਗਤੀਵਿਧੀਆਂ ਸ਼ਾਮਲ ਸਨ। ਬੱਚਿਆਂ ਨੇ ਡਰਾਇੰਗ ਮੁਕਾਬਲਿਆਂ, ਕਹਾਣੀ-ਕਥਨ ਸੈਸ਼ਨਾਂ ਅਤੇ ਟੀਮ ਗੇਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਆਊਟਰੀਚ ਮੁਹਿੰਮ ਦੇ ਤਹਿਤ ਐਨਐਸਐਸ ਟੀਮ ਵੱਲੋਂ ਬੱਚਿਆਂ ਦੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਨੋਟਬੁੱਕਾਂ, ਪੈਨ, ਪੈਨਸਿਲਾਂ, ਰੰਗ ਅਤੇ ਕਹਾਣੀ ਪੁਸਤਕਾਂ ਸਮੇਤ ਪੜ੍ਹਾਈ ਸਮੱਗਰੀ ਵੀ ਵੰਡੀ ਗਈ। ਇਹ ਗਤੀਵਿਧੀ ਐਨਐਸਐਸ ਪ੍ਰਧਾਨ ਅਨੂਰ ਕਮਲ ਅਤੇ ਉਪ-ਪ੍ਰਧਾਨ ਸੇਬਨ ਸਿੰਘ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਈ ਗਈ।