ਮਜ਼ਦੂਰਾਂ ਨੇ ਟਰਾਂਸਪੋਰਟ ਦੀਆਂ ਗੱਡੀਆਂ ਰੋਕ ਕੇ ਕੀਤਾ ਵਿਰੋਧ
ਮਜ਼ਦੂਰਾਂ ਨੇ ਐਮਐਸਆਰਐਲ ਟਰਾਂਸਪੋਰਟ ਦੀਆਂ ਗੱਡੀਆਂ ਰੋਕ ਕੇ ਕੀਤਾ ਵਿਰੋਧ
Publish Date: Wed, 18 Feb 2026 08:55 PM (IST)
Updated Date: Thu, 19 Feb 2026 04:12 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਘੁੱਦਾ ’ਚ ਮਜ਼ਦੂਰਾਂ ਨੇ ਮਜ਼ਦੂਰੀ ਦੇ ਬਕਾਇਆ ਪੈਸੇ ਨਾ ਮਿਲਣ ਦੇ ਵਿਰੋਧ ’ਚ ਐੱਮਐੱਸਆਰਐੱਲ ਟਰਾਂਸਪੋਰਟ ਦੀਆਂ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਕਿਹਾ ਕਿ ਕੰਮ ਕਰਵਾਉਣ ਦੇ ਬਾਵਜੂਦ ਉਨ੍ਹਾਂ ਦੀ ਮਜ਼ਦੂਰੀ ਅਦਾ ਨਹੀਂ ਕੀਤੀ। ਇਸ ਮੌਕੇ ਮਜ਼ਦੂਰ ਆਗੂ ਪਾਲੀ ਸਿੰਘ, ਰਿੰਕੂ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਵਿਚ ਗੱਡੀਆਂ ਲਾਉਣ ਅਤੇ ਸਮੱਗਰੀ ਉਤਾਰਨ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 12 ਦਿਨਾਂ ਤੋਂ ਪਿੰਡ ਘੁੱਦਾ ਦੇ ਮਜ਼ਦੂਰ ਯੂਨੀਵਰਸਿਟੀ ਵਿਚ ਗੱਡੀਆਂ ਵਿੱਚੋਂ ਰੇਤ ਤੇ ਬਜਰੀ ਚੜ੍ਹਾਉਣ-ਉਤਾਰਨ ਦਾ ਕੰਮ ਕਰ ਰਹੇ ਸਨ, ਪਰ ਉਨ੍ਹਾਂ ਦੀ ਮਜ਼ਦੂਰੀ ਨਹੀਂ ਦਿੱਤੀ ਗਈ। ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਦੇ ਕਰੀਬ 7 ਹਜ਼ਾਰ ਰੁਪਏ ਬਕਾਇਆ ਹਨ, ਜੋ ਤੁਰੰਤ ਜਾਰੀ ਕੀਤੇ ਜਾਣ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਕਾਇਆ ਰਕਮ ਅਦਾ ਨਾ ਕੀਤੀ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮਜ਼ਦੂਰਾਂ ਨੇ ਮੰਗ ਕੀਤੀ ਕਿ ਭਵਿੱਖ ’ਚ ਇਸ ਤਰ੍ਹਾਂ ਦੀ ਧੱਕੇਸ਼ਾਹੀ ਬੰਦ ਕੀਤੀ ਜਾਵੇ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਮਿੱਠੂ ਘੁੱਦਾ, ਨੌਜਵਾਨ ਭਾਰਤ ਸਭਾ ਸੰਦੀਪ ਸਿੰਘ,ਗੁਰਦਾਤ ਸਿੰਘ ਆਦਿ ਵੱਡੀ ਗਿਣਤੀ ਮਜ਼ਦੂਰ ਸ਼ਾਮਲ ਸਨ।