ਦ ਮਿਲੇਨੀਅਮ ਸਕੂਲ ’ਚ ਕਰਵਾਈ ਸਾਲਾਨਾ ਐਥਲੈਟਿਕ ਮੀਟ
ਦ ਮਿਲੇਨੀਅਮ ਸਕੂਲ ਵਿਚ ਸਾਲਾਨਾ ਐਥਲੈਟਿਕ ਮੀਟ ਕਰਵਾਈ
Publish Date: Wed, 18 Feb 2026 06:54 PM (IST)
Updated Date: Thu, 19 Feb 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ; ‘ਦ ਮਿਲੇਨੀਅਮ ਸਕੂਲ, ਬਠਿੰਡਾ’ ਵਿਚ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ। ਇਸ ਖੇਡ ਸਮਾਰੋਹ ਵਿਚ ਐੱਲਐੱਮ ਤੋਂ ਕਲਾਸ ਪੰਜਵੀਂ ਤਕ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਥਲੈਟਿਕ ਮੀਟ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ। ਰੱਸਾਕਸ਼ੀ (ਟਗ ਆਫ ਵਾਰ), ਸ਼ਾਟ ਪੁੱਟ, ਰੀਲੇ ਰੇਸ ਤੇ ਹੋਰ ਮਨੋਰੰਜਕ ਖੇਡ ਮੁਕਾਬਲੇ ਕਰਵਾਏ ਗਏ। ਸਾਰੇ ਖਿਡਾਰੀਆਂ ਨੇ ਖੇਡ ਭਾਵਨਾ, ਆਤਮ-ਵਿਸ਼ਵਾਸ ਤੇ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਸੁਰਭੀ ਜੋਸ਼ੀ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਵਿਕਾਸ ਹੀ ਨਹੀਂ ਕਰਦੀਆਂ, ਸਗੋਂ ਨੇਤ੍ਰਿਤਵ ਗੁਣ, ਅਨੁਸ਼ਾਸਨ ਅਤੇ ਸਹਿਯੋਗ ਦੀ ਭਾਵਨਾ ਵੀ ਵਿਕਸਿਤ ਕਰਦੀਆਂ ਹਨ। ਉਨ੍ਹਾਂ ਨੇ ਸਭ ਖਿਡਾਰੀਆਂ ਨੂੰ ਉੱਤਮ ਪ੍ਰਦਰਸ਼ਨ ਲਈ ਵਧਾਈ ਦਿੱਤੀ। ਅੰਤ ’ਚ ਜੇਤੂ ਅਤੇ ਉਪ-ਜੇਤੂ ਵਿਦਿਆਰਥੀਆਂ ਨੂੰ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ।