45ਵੀਆਂ ਅੰਤਰ ਰਾਜ ਪ੍ਰਾਇਮਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
45ਵੀਆਂ ਅੰਤਰ ਰਾਜ ਪ੍ਰਾਈਮਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Wed, 18 Feb 2026 06:19 PM (IST)
Updated Date: Thu, 19 Feb 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ 45ਵੀਆਂ ਅੰਤਰ ਰਾਜ ਪੱਧਰੀ ਖੇਡਾਂ ’ਚ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਅੰਡਰ 11 ਦੀ ਟੀਮ ਦੇ ਪੰਜ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਸੇਂਟ ਜੇਵੀਅਰ ਸਕੂਲ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 24-13 ਦੇ ਅੰਤਰ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੇ ਪ੍ਰਿੰਸੀਪਲ ਫਾਦਰ ਸਿਡਲਾਏ ਫੁਰਟਾਡੋ, ਕੋਆਰਡੀਨੇਟਰ ਨੂਪੁਰ, ਅਰਚਨਾ ਰਾਜਪੂਤ ਨੇ ਵਿਦਿਆਰਥੀਆਂ ਦਾ ਸਕੂਲ ਵਿੱਚ ਸ਼ਾਨਦਾਰ ਸਵਾਗਤ ਕੀਤਾ। ਸਕੂਲ ਵੱਲੋਂ ਟੀਮ ਦੇ ਕੋਚ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਸਕੂਲ ਦੀ ਟੀਮ ਨੇ ਜਿੱਤ ਹਾਸਲ ਕਰਕੇ ਬਠਿੰਡਾ ਸਮੇਤ ਸਕੂਲ ਦਾ ਨਾਮ ਰੌਂਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪੜ੍ਹਾਈ ਹੀ ਨਹੀਂ ਸਗੋਂ ਖੇਡਾਂ ਦੇ ਖੇਤਰ ਵਿਚ ਵੀ ਮੋਹਰੀ ਹੈ। ਇਸ ਮੌਕੇ ਅਧਿਆਪਕ ਮਨਜੀਤ ਕੌਰ, ਸ਼ਿਵਦੀਪ ਕੌਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਰਿਹਾ।