45ਵੀਂ ਅੰਤਰ ਰਾਜ ਪ੍ਰਾਇਮਰੀ ਖੇਡਾਂ ਕਰਵਾਈਆਂ
45ਵੀਂ ਅੰਤਰ ਰਾਜ ਪ੍ਰਾਇਮਰੀ ਖੇਡਾਂ ਕਰਵਾਈਆਂ
Publish Date: Wed, 18 Feb 2026 06:02 PM (IST)
Updated Date: Thu, 19 Feb 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਪਿਛਲੇ ਦਿਨੀਂ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਚ 45ਵੀਂ ਅੰਤਰ ਰਾਜ ਪੱਧਰੀ ਖੇਡਾਂ ਕਰਵਾਈਆਂ ਗਈਆਂ। ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੀ ਅੰਡਰ 11 ਦੀ ਟੀਮ ਦੇ ਪੰਜ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੇਂਟ ਜੇਵੀਅਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 24-13 ਦੇ ਅੰਤਰ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੇ ਪ੍ਰਿੰਸੀਪਲ ਫਾਦਰ ਸਿਡਲਾਏ ਫੁਰਟਾਡੋ ,ਕੋਆਰਡੀਨੇਟਰ ਨੂਪੁਰ, ਅਰਚਨਾ ਰਾਜਪੂਤ ਨੇ ਵਿਦਿਆਰਥੀਆਂ ਦਾ ਸਕੂਲ ਵਿਚ ਸ਼ਾਨਦਾਰ ਸਵਾਗਤ ਕੀਤਾ। ਸਕੂਲ ਵੱਲੋਂ ਟੀਮ ਦੇ ਕੋਚ ਦਵਿੰਦਰਪਾਲ ਸਿੰਘ, ਮਨਜੀਤ ਕੌਰ, ਸ਼ਿਵਦੀਪ ਕੌਰ ਦਾ ਧੰਨਵਾਦ ਕੀਤਾ ਗਿਆ। ਟੀਮ ਦੇ ਕੋਚ ਵੱਲੋਂ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ। ਟੀਮ ਦੇ ਕੋਚਾਂ ਨੇ ਵੀ ਇਸ ਸਫਲਤਾ ਦਾ ਸਿਹਰਾ ਸਕੂਲ ਮੈਨੇਜਮੈਂਟ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੰਦਿਆਂ ਸਭ ਦਾ ਧੰਨਵਾਦ ਕੀਤਾ।