ਐੱਸਐੱਸਡੀ ਕਾਲਜ ’ਚ ਇਕ ਦਿਨਾ ਵਰਕਸ਼ਾਪ ਲਗਾਈ
ਐਸਐਸਡੀ ਗਰਲਜ਼ ਕਾਲਜ਼ ਵਿਖੇ ਇੱਕ ਰੋਜ਼ਾ ਵਰਕਸ਼ਾਪ ਲਗਾਈ
Publish Date: Wed, 18 Feb 2026 04:47 PM (IST)
Updated Date: Thu, 19 Feb 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐਸਐਸਡੀ ਗਰਲਜ਼ ਕਾਲਜ਼ ਬਠਿੰਡਾ ਵਿਖੇ ਕਾਲਜ਼ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਜੀਤ ਕੌਰ ਦੀ ਸਰਪ੍ਰਸਤੀ ਹੇਠ “ਪੰਜਾਬੀ ਕੰਪਿਊਟਰਕਾਰੀ ਤੇ ਮਸ਼ੀਨੀ ਬੁੱਧੀ” ਵਿਸ਼ੇ ਤਹਿਤ ਇਕ ਦਿਨਾ ਵਰਕਸ਼ਾਪ ਲਗਾਈ ਗਈ । ਪਹਿਲੇ ਸੈਸ਼ਨ ਦੌਰਾਨ ਮੁਖ ਬੁਲਾਰੇ ਵਲੋਂ ਪੰਜਾਬੀ ਕੰਪਿਊਟਰਕਾਰੀ ਤੇ ਮਸ਼ੀਨੀ ਬੁੱਧੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਏਆਈ ਦੀ ਵਰਤੋਂ ਉਸਦੀਆਂ ਲਾਭ ਤੇ ਹਾਨੀਆਂ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਦੂਜੇ ਸੈਸ਼ਨ ਦੌਰਾਨ ਯੂਨੀਕੋਡ ਪ੍ਰਣਾਲੀ ਦੀ ਵਰਤੋਂ, ਗੁਰਮੁਖੀ ਦੇ ਵੱਖ-ਵੱਖ ਫੌਟਾਂ ਤੇ ਫੌਂਟ ਕਨਵਰਟ ਕਰਨ ਤੋਂ ਇਲਾਵਾ ਪੰਜਾਬੀ ਫੌਂਟ, ਕੀ-ਬੋਰਡ ਚੈਟ ਜੀਪੀਟੀ., ਜੈਮਨਾਈ, ਡੀਪ-ਸੀਕ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਤੇ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਵਿਕਾਸ ’ਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਵੈੱਬਸਾਈਟਾਂ ਬਾਰੇ ਚਾਨਣਾ ਪਾਇਆ। ਤੀਜਾ ਸੈਸ਼ਨ ਪ੍ਰੈਕਟੀਕਲ ਸੈਸ਼ਨ ਰਿਹਾ ਜਿਸ ਦੌਰਾਨ ਅੱਖਰ ਸਾਫਟਵੇਅਰ ਰਾਹੀਂ ਲੈਬ ਦੇ ਕੰਪਿਊਟਰਾਂ ਦੀ ਮਦਦ ਨਾਲ ਵਿਦਿਆਰਥਣਾਂ ਨੂੰ ਪੰਜਾਬੀ ਟਾਈਪਿੰਗ ਦੀ ਪ੍ਰੈਕਟਿਸ ਵੀ ਕਰਵਾਈ। ਵਿਦਿਆਰਥਣਾਂ ਵੱਲੋਂ ਮੁੱਖ ਬੁਲਾਰੇ ਨੂੰ ਪੰਜਾਬੀ ਭਾਸ਼ਾ ਦੀ ਟਾਈਪਿੰਗ ਤੇ ਵੱਖ-ਵੱਖ ਫੌਂਟਾਂ ਬਾਰੇ ਸਵਾਲ ਕੀਤੇ ਗਏ ਜਿਨ੍ਹਾਂ ਦੇ ਮੁੱਖ ਬੁਲਾਰੇ ਵਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ। ਪ੍ਰਿੰ