ਰੇਲਵੇ ਪਾਰਕ ’ਚ ਲਗਾਈ ਤ੍ਰਿਵੇਣੀ
ਰੇਲਵੇ ਪਾਰਕ ਵਿਚ ਤਰਵੇਣੀ ਲਗਾਈ
Publish Date: Wed, 18 Feb 2026 04:42 PM (IST)
Updated Date: Thu, 19 Feb 2026 04:03 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਥਾਨਕ ਰੇਲਵੇ ਪਾਰਕ ਵਿੱਚ ਸਮਾਜ ਸੇਵਾ ਤੇ ਵਾਤਾਵਰਨ ਸਰਵੇਖਣ ਦੀ ਸੁੰਦਰ ਮਿਸਾਲ ਵੇਖਣ ਨੂੰ ਮਿਲੀ, ਜਿੱਥੇ ਸਹਾਰਾ ਕਲੱਬ ਦੇ ਪ੍ਰਧਾਨ ਐਡਵਕੇਟ ਸੁਰੇਸ਼ ਕਾਂਸਲ, ਸਕੱਤਰ ਐਡਵੋਕੇਟ ਵਿਕਰਾਂਤ ਗੋਇਲ ਤੇ ਸੰਤ ਬਾਬਾ ਜਰਨੈਲ ਸਿੰਘ ਪਿੰਡ ਧਿੰਗੜ, ਬਾਬਾ ਜਸਕਰਨ ਸਿੰਘ ਪਿੰਡ ਸੰਦੋਹਾ ਦੇ ਸਹਿਯੋਗ ਨਾਲ ਤਰਵੇਣੀ ਲਗਾਈ ਗਈ। ਇਸ ਮੌਕੇ ਸੰਤ ਜਨਾਂ ਵੱਲੋਂ ਲੰਗਰ ਸੇਵਾ ਵੀ ਲਾਈ ਗਈ। ਇਸ ਮੌਕੇ ਕਲੱਬ ਪ੍ਰਧਾਨ ਐਡਵਕੇਟ ਸੁਰੇਸ਼ ਕਾਂਸਲ ਨੇ ਕਿਹਾ ਕਿ ਤਰਵੇਨੀ ਲਗਾਉਣ ਦਾ ਉਦੇਸ਼ ਸਿਰਫ਼ ਪਰਿਆਵਰਨ ਦੀ ਸੰਭਾਲ ਹੀ ਨਹੀਂ, ਸਗੋਂ ਆਉਣ ਵਾਲੀ ਪੀੜ੍ਹੀ ਨੂੰ ਪ੍ਰਕ੍ਰਿਤੀ ਨਾਲ ਜੋੜਨਾ ਵੀ ਹੈ।ਸਕੱਤਰ ਐਡਵੋਕੇਟ ਵਿਕਰਾਂਤ ਗੋਇਲ ਨੇ ਦੱਸਿਆ ਕਿ ਸਹਾਰਾ ਕਲੱਬ ਵੱਲੋਂ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਵਿੱਚ ਹਮੇਸ਼ਾ ਵਧ-ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ। ਸੰਤ ਬਾਬਾ ਜਰਨੈਲ ਸਿੰਘ ਅਤੇ ਬਾਬਾ ਜਸਕਰਨ ਸਿੰਘ ਨੇ ਸੰਗਤਾਂ ਨੂੰ ਪਰਿਆਵਰਨ ਬਚਾਉਣ ਤੇ ਸੇਵਾ ਭਾਵਨਾ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਈ ਸਮਾਜ ਸੇਵੀ ਅਜੀਤ ਕੁਮਾਰ ਗੁਪਤਾ, ਅਸ਼ੋਕ ਸੇਤੀਆ, ਸੁਖਦੇਵ ਸਿੰਘ (ਟੇਲਰ ਮਾਸਟਰ) ਅਤੇ ਇਲਾਕਾ ਵਾਸੀਆਂ ਨੇ ਹਾਜ਼ਰੀ ਲਵਾ ਕੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।