ਐੱਨਐੱਸਐੱਸ ਕੈਂਪ ਦੇ ਦੂਜੇ ਦਿਨ ਕਰਵਾਏ ਵੱਖ-ਵੱਖ ਪ੍ਰੋਗਰਾਮ
ਡੀਏਵੀ ਕਾਲਜ ਵਿਖੇ ਸੱਤ ਰੋਜ਼ਾ ਐਨਐਸਐਸ ਕੈਂਪ ਦਾ ਦੂਜਾ ਦਿਨ ਜਾਰੀ
Publish Date: Wed, 18 Feb 2026 04:39 PM (IST)
Updated Date: Thu, 19 Feb 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਵਿਖੇ ਸੱਤ ਰੋਜ਼ਾ ਐਨਐਸਐਸ ਕੈਂਪ ਦੂਜੇ ਦਿਨ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਪਹਿਲੇ ਸਮਾਗਮ ਵਿਚ ਯੋਗ ਗੁਰੂ ਰਾਧੇ ਸ਼ਿਆਮ ਬਾਂਸਲ ਅਤੇ ਪਰਮਜੀਤ ਕੌਰ ਦੇ ਵਿਦਿਆਰਥੀਆਂ ਦੁਆਰਾ ਯੋਗ ਕੀਤਾ ਗਿਆ। ਇਨ੍ਹਾਂ ਨੂੰ ਬੂਟਾ ਭੇਟ ਪ੍ਰੋ. ਸੰਦੀਪ ਭਾਟੀਆ ਅਤੇ ਐੱਨਐੱਸਐੱਸ ਕੈਂਪ ਦੇ ਅਧਿਕਾਰੀ ਡਾ. ਅਮਰ ਸੰਤੋਸ਼, ਪ੍ਰੋ. ਅਮਿਤ ਕੁਮਾਰ ਸਿੰਗਲਾ ਅਤ ਪ੍ਰਭਜੋਤ ਕੌਰ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਦੇ ਦੂਜੇ ਪੜਾਅ ਵਿਚ ਸੰਗੀਤ ਵਿਭਾਗ ਤੋਂ ਪ੍ਰੋ. ਲਖਵੀਰ ਸਿੰਘ ਅਤੇ ਬੀਕਾਮ ਆਨਰਜ ਦੀ ਵਿਦਿਆਰਥਣ ਹਿਮ ਵਾਰਤਾ ਨੇ ਭਜਣ ਗਾਇਨ ਕੀਤਾ। ਦੂਜੇ ਪੜਾਅ ਵਿਚ ਐਨਐਸਐਸ ਸਵੈ ਸੇਵਕ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਦਿਸ਼ਾ ਦੁਆਰਾ ਪੇਸ਼ ਕੀਤਾ ਗਿਆ। ਤੀਜੇ ਪੜਾਅ ਵਿਚ ਸਟਾਰਟਅਪ ਯੋਜਨਾ ਦੇ ਅਧੀਨ ਸਵੈ ਰੁਜ਼ਗਾਰ ਨੂੰ ਪ੍ਰੋਫੈਸ਼ਨ ਲਈ ਪੇਂਟਿੰਗ ਕਾਰਜਸ਼ਾਲਾ ਕਰਵਾਈ ਗਈ। ਸੁਖਰਾਜ (ਪੇਂਟਿੰਗ ਕਲਾਕਾਰ, ਬਠਿੰਡਾ) ਦੁਆਰਾ ਪੇਂਟਿੰਗ ਸਿੱਖਣ ਦੀ ਵਰਕਸ਼ਾਪ ਲਗਾਈ ਗਈ। ਵਿਦਿਆਰਥੀਆਂ ਨੇ ਪੇਂਟਿੰਗਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਪੇਂਟਿੰਗ ਮੁਕਾਬਲਿਆਂ ਦੀ ਵੀ ਚਰਚਾ ਕੀਤੀ ਗਈ। ਚੌਥੇ ਸੈਸ਼ਨ ਵਿੱਚ ਸਿਰਜਣਾਤਮਿਕ ਲਿਖਤੀ ਮੁਕਾਬਲੇ ਹੋਏ। ਜਿੰਨ੍ਹਾਂ ਦੀ ਜੱਜਮੈਂਟ ਡਾ. ਨੀਤੂ ਪੁਰੋਹਿਤ, ਡਾ. ਸਤਿੰਦਰ ਕੌਰ ਅਤੇ ਡਾ. ਮੋਨਿਕਾ ਘੁੱਲਾ ਨੇ ਨਿਰਣਾਇਕ ਮੰਡਲ ਦੀ ਭੂਮਿਕਾ ਨਿਭਾਈ।